ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਅਤੇ ਆਸਪਾਸ ਦੇ ਖੇਤਰਾਂ ਵਿਚ ਪ੍ਰਮੁੱਖਤਾ ਨਾਲ ਸੁਣੇ ਜਾਂਦੇ ਰੇਡੀਓ 530 ਏ. ਐਮ.ਚਾਓ. ਦੇ ਸੰਚਾਲਕ ਮਿ: ਬਿਲ ਅਵਨਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਚੈਨਲ ‘ਤੇ ਪ੍ਰਸਾਰਿਤ ਹੁੰਦੇ ਪ੍ਰੋਗਰਾਮਾਂ ਦਾ ਲੇਖਾ-ਜੋਖਾ ਕਰਦਿਆਂ ਇੱਥੋਂ ਪ੍ਰਸਾਰਿਤ ਹੁੰਦੇ ਪੰਜਾਬੀਆਂ ਦੇ ਹਰਮਨ ਪਿਆਰੇ ਪੰਜਾਬੀ ਪ੍ਰੋਗਰਾਮ ‘ਪ੍ਰੀਤਲੜੀ’ (ਦੇਵ ਤਾਤਲਾ ਸ਼ੋਅ) ਦੇ ਸੰਚਾਲਕ ਦੇਵ ਤਾਤਲਾ ਨੂੰ ‘ਪ੍ਰੋਡਿਊਸਰ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਟੋਰਾਂਟੋ ਦੇ ਪੈਰਾਮਾਊਂਟ ਬੈਕੁੰਟ ਹਾਲ ਵਿਚ ਕਰਵਾਏ ਸਮਾਗਮ ਦੌਰਾਨ ਬੋਲਦਿਆਂ 530 ਏ.ਐਮ. ਰੇਡੀਓ ਦੀ ਪ੍ਰਬੰਧਕੀ ਟੀਮ ਵੱਲੋਂ ਦੇਵ ਤਾਤਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਲਗਪਗ 20 ਸਾਲਾਂ ਤੋਂ ਪ੍ਰੀਤਲੜੀ (ਦੇਵ ਤਾਤਲਾ ਸ਼ੋਅ) ਨੇ ਜੋ ਥਾਂ ਪੰਜਾਬੀ ਲੋਕਾਂ ਵਿਚ ਬਣਾਈ ਹੈ, ਉਹ ਆਪਣੇ-ਆਪ ਵਿਚ ਇੱਕ ਮਿਸਾਲ ਹੈ। ਪੰਜਾਬ ਦੇ ਜਗਰਾਉਂ ਸ਼ਹਿਰ ਦੇ ਪਿੰਡ ਗੋਰਖੀਆ ਮੱਖਣ ਨਾਲ ਸੰਬੰਧਿਤ ਦੇਵ ਤਾਤਲਾ ਨੇ ਇਸ ਖੁਸ਼ੀ ਦੇ ਮੌਕੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਇਹ ਪਿਛਲੇ ਲਗਪਗ ਵੀਹ ਸਾਲਾਂ ਦਾ ਇਨਾਮ ਮਿਲ ਰਿਹਾ ਹੈ, ਜਿਸ ਲਈ ਸਾਡਾ ਸਾਰਾ ਪੰਜਾਬੀ ਭਾਈਚਾਰਾ ਵਧਾਈ ਦਾ ਹੱਕਦਾਰ ਹੈ।
ਦੇਵ ਤਾਤਲਾ ‘ਪ੍ਰੋਡਿਊਸਰ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ
RELATED ARTICLES

