-8.3 C
Toronto
Wednesday, January 21, 2026
spot_img
Homeਕੈਨੇਡਾਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ

ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ

ਟੋਰਾਂਟੋ : ਪਿਛਲੇ ਦੋ ਸਾਲ ਕਰੋਨਾ ਦੀ ਮਹਾਮਾਰੀ ਕਾਰਨ ਸਾਰੀਆਂ ਸਰਗਰਮੀਆਂ ਬੰਦ ਰਹੀਆਂ। ਹੁਣ ਇਸ ਬਿਮਾਰੀ ਦੇ ਘਟਣ ਕਾਰਨ ਇਸ ਸਾਲ ਸਰਗਰਮੀਆਂ ਸ਼ੁਰੂ ਹੋਈਆਂ ਹਨ। ਮਿਤੀ 14 ਅਗਸਤ 2022 ਨੂੰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਅਤੇ ਤੀਆਂ ਦਾ ਮੇਲਾ ਮਨਾਇਆ। ਦੋ ਵਜੇ ਕੈਨੇਡਾ ਦਾ ਅਤੇ ਇੰਡੀਆ ਦਾ ਕੌਮੀ ਗੀਤ ਗਾਇਆ ਗਿਆ। ਉਸ ਤੋਂ ਬਾਅਦ ਮਨੋਰੰਜਨ ਦਾ ਪ੍ਰੋਗਰਾਮ ਸ਼ੁਰੂ ਹੋਇਆ। ਇਸ ਵਿਚ ਸਾਡੇ ਐਮਪੀ ਮਨਿੰਦਰ ਸਿੰਘ ਸਿੱਧੂ, 9-10 ਵਾਰਡ ਦੇ ਕੌਂਸਲਰ ਹਰਕੀਰਤ ਸਿੰਘ, 9-10 ਵਾਰਡ ਦੇ ਸਕੂਲ ਟਰੱਸਟੀ ਦੇ ਕੈਂਡੀਡੇਟ, ਬਰੈਂਪਟਨ ਸੀਨੀਅਰਜ਼ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਸ੍ਰੀਮਤੀ ਮਰਨਾ ਐਡਮ, ਐਮਪੀਪੀ ਸ਼ਾਰਮੇਨ ਵਿਲੀਅਮ ਦੀ ਸੈਕਟਰੀ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਮਬੀ ਉਚੇਚੇ ਤੌਰ ‘ਤੇ ਪਹੁੰਚੇ। ਇਨ੍ਹਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ। ਜੰਗੀਰ ਸਿੰਘ ਸੈਮਬੀ ਨੇ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਅਤੇ ਬਜ਼ੁਰਗਾਂ ਦੀਆਂ ਫਿਊਨਰਿਲ ਸੇਵਾਵਾਂ ਬਾਰੇ ਚਾਨਣਾ ਪਾਇਆ। ਬੱਚਿਆਂ, ਮਹਿਲਾਵਾਂ ਅਤੇ ਬਜ਼ੁਰਗਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਜੇਤੂਆਂ ਨੂੰ ਇਨਾਮ ਦਿੱਤੇ ਗਏ। ਖਾਣ ਪੀਣ ਦਾ ਲੰਗਰ ਲਗਾਇਆ ਗਿਆ। ਜਸਵੰਤ ਕੌਰ ਜੱਸੀ ਦੇ ਉਦਮ ਨਾਲ ਬਾਅਦ ਵਿਚ ਤੀਆਂ ਮਨਾਈਆਂ ਗਈਆਂ ਅਤੇ ਮਹਿਲਾਵਾਂ ਨੇ ਖੂਬ ਭੰਗੜਾ ਪਾਇਆ। ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੇ ਸਾਰੇ ਮੈਂਬਰਾਂ ਨੇ ਪੂਰਾ ਸਾਥ ਦਿੱਤਾ। ਇਸ ਕਲੱਬ ਦੇ ਮੈਂਬਰਾਂ ਪੂਰਾ ਸਾਥ ਦਿੱਤਾ। ਇਸ ਕਲੱਬ ਦੇ ਮੈਂਬਰਾਂ ਦੀ ਜਨਰਲ ਮੀਟਿੰਗ ਐਤਵਾਰ ਮਿਤੀ 21 ਅਗਸਤ ਨੂੰ ਰਿਵਰਸਟੋਨ ਕਮਿਊਨਿਟੀ ਸੈਂਟਰ ਵਿਚ 12 ਵਜੇ ਤੋਂ 2 ਵਜੇ ਤੱਕ ਹੋਵੇਗੀ। ਇਸ ਮੀਟਿੰਗ ਵਿਚ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ। ਕਲੱਬ ਦੇ ਰਜਿਸਟਰਡ ਮੈਂਬਰਾਂ ਨੂੰ ਇਸ ਮੀਟਿੰਗ ਵਿਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਸੰਪਰਕ ਲਈ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਨਾਲ ਫੋਨ 647-998-7253 ‘ਤੇ ਗੱਲ ਕਰ ਸਕਦੇ ਹੋ।

RELATED ARTICLES
POPULAR POSTS