ਬਰੈਂਪਟਨ/ਬਿਊਰੋ ਨਿਊਜ਼ : ਥਰੋਨ ਡੇਲ ਸੀਨੀਅਰ ਕਲੱਬ ਵਲੋਂ ਦੂਜਾ ਕੈਨੇਡਾ ਡੇਅ ਸਫਲਤਾ ਪੂਰਵਕ ਢੰਗ ਨਾਲ ਮਨਾਇਆ ਗਿਆ। ਸਟੇਜ ਦੀ ਜ਼ਿੰਮੇਵਾਰੀ ਸਕੰਦਰ ਸਿੰਘ ਢਿੱਲੋਂ ਨੇ ਨਿਭਾਈ।
ਛੋਟੀਆਂ ਬੱਚੀਆਂ ਨੇ ਗਿੱਧਾ ਪਾਇਆ ਅਤੇ ਲੇਡੀ ਸ਼ਿੰਗਰ ਨੇ ਗੀਤ ਗਾਏ। ਕੁਝ ਕਵੀਆਂ ਨੇ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ। ਰਾਜਨੀਤਕ ਮਹਿਮਾਨ ਗੁਰਬਖਸ਼ ਸਿੰਘ ਮੱਲ੍ਹੀ ਨੇ ਕੈਨੇਡਾ ਡੇਅ ਬਾਰੇ ਚਾਨਣਾ ਪਾਇਆ। ਇਸ ਮੌਕੇ ਐਮਪੀਪੀ ਗੁਰਰਤਨ ਸਿੰਘ, ਪੀਲ ਕਾਊਂਸਲਰ ਗੁਰਪ੍ਰੀਤ ਸਿੰਘ, ਸਿਟੀ ਕਾਊਂਸਲਰ ਹਰਕੀਰਤ ਸਿੰਘ, ਸਕੂਲ ਟਰੱਸਟੀ ਬਲਬੀਰ ਕੌਰ ਸੋਹੀ, ਸਤਪਾਲ ਮੱਲ੍ਹੀ ਅਤੇ ਬਲਦੇਵ ਰਹਿਪਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਕਲੱਬ ਵਲੋਂ ਕਾਮਰੇਡ ਬਲਬੀਰ ਸਿੰਘ ਜੌਹਲ, ਕੈਪਟਨ ਹਰਪਾਲ ਸਿੰਘ ਅਤੇ ਦਲੀਪ ਸਿੰਘ ਬਰਾੜ ਨੂੰ ਚੰਗੇ ਕੰਮਾਂ ਲਈ ਸਨਮਾਨਿਤ ਕੀਤਾ। ਅਖੀਰ ਵਿਚ ਖੇਡਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਟਰਾਫੀਆਂ ਭੇਟ ਕੀਤੀਆਂ ਗਈਆਂ। ਚਾਹ-ਪਾਣੀ ਸਾਰਾ ਦਿਨ ਹੀ ਚੱਲਆ। ਪ੍ਰਧਾਨ ਹਰਦੀਪ ਸਿੰਘ ਸ਼ੋਕਰ ਥਰੋਨ ਡੇਲ ਸੀਨੀਅਰ ਕਲੱਬ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …