-5.8 C
Toronto
Thursday, January 22, 2026
spot_img
Homeਪੰਜਾਬਖਹਿਰਾ ਵਲੋਂ ਪੰਜਾਬੀ ਏਕਤਾ ਪਾਰਟੀ ਦੀ 21 ਮੈਂਬਰੀ ਐਨ ਆਰ ਆਈ ਕੋਆਰਡੀਨੇਸ਼ਨ...

ਖਹਿਰਾ ਵਲੋਂ ਪੰਜਾਬੀ ਏਕਤਾ ਪਾਰਟੀ ਦੀ 21 ਮੈਂਬਰੀ ਐਨ ਆਰ ਆਈ ਕੋਆਰਡੀਨੇਸ਼ਨ ਕਮੇਟੀ ਅਤੇ 3 ਪੀ ਏ ਸੀ ਮੈਂਬਰਾਂ ਦਾ ਐਲਾਨ

ਕਿਹਾ – ਕੈਪਟਨ ਨੇ ਲੋੜਵੰਦ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ
ਜਲੰਧਰ/ਬਿਊਰੋ ਨਿਊਜ਼
‘ਪੰਜਾਬੀ ਏਕਤਾ ਪਾਰਟੀ’ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ 21 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਅਤੇ 3 ਪੀ ਏ ਸੀ ਮੈਂਬਰਾਂ ਦਾ ਐਲਾਨ ਕੀਤਾ ਹੈ। ਖਹਿਰਾ ਨੇ ਕਿਹਾ ਕਿ ਵਿਸ਼ਵ ਭਰ ਦੇ ਐਨ ਆਰ ਆਈਜ਼ ਵਾਲੀ 21 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ, ਜੋ ਕਿ ਵੱਖ-ਵੱਖ ਦੇਸ਼ਾਂ ਵਿਚ ਪਾਰਟੀ ਦੇ ਢਾਂਚੇ ਦੀ ਦੇਖ ਰੇਖ ਕਰੇਗੀ। ਉਨ੍ਹਾਂ ਕਿਹਾ ਕਿ 3 ਮੈਂਬਰਾਂ ਨੂੰ ਪਾਰਟੀ ਦੀ ਪੀ ਏ ਸੀ ਵਿਚ ਸਪੈਸ਼ਲ ਇਨਵਾਇਟੀ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 40-50 ਏਕੜ ਜ਼ਮੀਨ ਦੇ ਮਾਲਕਾਂ ਦਾ ਕਰਜ਼ਾ ਮਾਫ ਕੀਤਾ ਹੈ ਅਤੇ 2 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਦਾ ਕਰਜ਼ਾ ਮਾਫ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੈਪਟਨ ਦੀ ਕਰਜ਼ਾ ਮੁਆਫੀ ਵਾਲੀ ਸਕੀਮ ਦਾ ਸਪੈਸ਼ਲ ਆਡਿਟ ਹੋਣਾ ਚਾਹੀਦਾ ਹੈ। ਇਸ ਮੌਕੇ ਖਹਿਰਾ ਨੇ ਇਹ ਵੀ ਦੱਸਿਆ ਕਿ ਮੈਨੂੰ ਪੰਜਾਬ ਵਿਧਾਨ ਸਭਾ ਵੱਲੋਂ ਮੈਂਬਰੀ ਛੱਡਣ ਬਾਰੇ ਕੋਈ ਨੋਟਿਸ ਅਜੇ ਤੱਕ ਨਹੀਂ ਮਿਲਿਆ। ਅੱਜ ਮੁਹਾਲੀ ਵਿਚ ਖਹਿਰਾ ਅਤੇ ਸੁੱਚਾ ਸਿੰਘ ਛੋਟੇਪੁਰ ਦੀ ਮੀਟਿੰਗ ਹੋਈ ਹੈ।

RELATED ARTICLES
POPULAR POSTS