-12.3 C
Toronto
Friday, January 16, 2026
spot_img
Homeਪੰਜਾਬਮਾਰਕਫੈਡ ਨੇ ਰਮੇਸ਼ਵਰ ਸੰਘਾ ਦਾ ਕੀਤਾ ਸਵਾਗਤ

ਮਾਰਕਫੈਡ ਨੇ ਰਮੇਸ਼ਵਰ ਸੰਘਾ ਦਾ ਕੀਤਾ ਸਵਾਗਤ

ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਦੇ ਸੰਸਦ ਮੈਂਬਰ ਰਮੇਸ਼ਵਰ ਸਿੰਘ ਸੰਘਾ ਮਾਰਕਫੈੱਡ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਪਹੁੰਚੇ। ਇਸ ਮੌਕੇ ਅਮਰਜੀਤ ਸਿੰਘ ਸਮਰਾ, ਚੇਅਰਮੈਨ ਮਾਰਕਫੈੱਡ ਨੇ ਕਿਹਾ ਕਿ ਕੈਨੇਡਾ ਵਿਚ ਵਸਦੇ ਪੰਜਾਬੀ ਮਾਰਕਫੈੱਡ ਦੇ ਉਤਪਾਦਾਂ ਨੂੰ ਬੇਹੱਦ ਪਸੰਦ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਬਰਾਮਦ ਵਿਚ ਤੇਜ਼ੀ ਲਿਆਂਦੀ ਜਾਵੇਗੀ।
ਇਸ ਮੌਕੇ ਅਰਸ਼ਦੀਪ ਸਿੰਘ ਥਿੰਦ, ਆਈ.ਏ. ਐੱਸ. ਪ੍ਰਬੰਧ ਨਿਰਦੇਸ਼ਕ ਮਾਰਕਫੈੱਡ ਨੇ ਦੱਸਿਆ ਕਿ ਮੱਧ ਪੂਰਬੀ ਮੁਲਕਾਂ ਦੇ ਬਾਜ਼ਾਰਾਂ ਤੋਂ ਬਾਅਦ ਕੈਨੇਡਾ (ਸੋਹਣਾ ਬ੍ਰਾਂਡ) ਡੱਬੇ ਬੰਦ ਉਤਪਾਦਾਂ ਬਾਸਮਤੀ ਚਾਵਲ, ਸਰ੍ਹੋਂ ਦਾ ਤੇਲ ਅਤੇ ਕਣਕ ਦੇ ਆਟੇ ਦਾ ਦੂਜਾ ਵੱਡਾ ਖਰੀਦਦਾਰ ਹੈ। ਜ਼ਿਕਰਯੋਗ ਹੈ ਕਿ ਸਾਲ 1988 ਤੋਂ ਮਾਰਕਫੈੱਡ ਵਲੋਂ ਆਪਣੇ ਉਤਪਾਦ ਅਤੇ ਚਾਵਲ ਬਾਹਰਲੇ ਦੇਸ਼ਾਂ ਨੂੰ ਭੇਜੇ ਜਾ ਰਹੇ ਹਨ ਅਤੇ ਪਿਛਲੇ ਸਾਲ 17 ਕੰਟੇਨਰ ਕੈਨੇਡਾ ਨੂੰ ਭੇਜੇ ਗਏ ਜਦੋਂਕਿ ਇਸ ਸਾਲ 22 ਕੰਟੇਨਰ ਭੇਜੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਸੰਘਾ ਨੇ ਆਪਣੇ ਸੰਬੋਧਨ ਵਿਚ ਇੱਛਾ ਪ੍ਰਗਟ ਕੀਤੀ ਕਿ ਪੰਜਾਬ ਅਤੇ ਪੂਰਾ ਹਿੰਦੋਸਤਾਨ ਕੈਨੇਡਾ ਦੇ ਨਾਲ ਦੁਵੱਲੇ ਵਪਾਰ ਵਿਚ ਵਾਧਾ ਕਰ ਸਕਦਾ ਹੈ ਅਤੇ ਉਨ੍ਹਾਂ ਮਾਰਕਫੈੱਡ ਨੂੰ ਅਪੀਲ ਕੀਤੀ ਕਿ ਉਹ ਆਪਣੇ ਉਤਪਾਦ ਪੰਜਾਬੀ ਸਟੋਰਾਂ ਦੇ ਨਾਲ-ਨਾਲ ਗੁਜਰਾਤੀ ਅਤੇ ਬਾਕੀ ਹਿੰਦੋਸਤਾਨੀਆਂ ਦੇ ਸਟੋਰਾਂ ਤੱਕ ਵੀ ਪਹੁੰਚਾਉਣ।

 

RELATED ARTICLES
POPULAR POSTS