ਕੇਸਾਂ ਦੀ ਜਾਂਚ ਕਰ ਰਹੇ ਮਹਿਤਾਬ ਸਿੰਘ ਗਿੱਲ ਦੇ ਕੰਮ ਨੂੰ ਸਹੀ ਦੱਸਿਆ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਗਾਏ ਹਨ ਕਿ ਕਥਿਤ ਮਿਲੀ ਭੁਗਤ ਕਾਰਨ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਹਾਸਲ ਕੀਤੀਆਂ ਰੇਤ ਖੱਡਾਂ ਬਾਰੇ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ 5 ਮਹੀਨੇ ਤੋਂ ਨਸ਼ਰ ਨਹੀਂ ਕੀਤੀ ਜਾ ਰਿਹਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਆਮ ਆਦਮੀ ਪਾਰਟੀ ਵੱਲੋਂ 10 ਮੱਦਾਂ ਵਾਲੀ ਚਾਰਜ਼ਸੀਟ ਪੇਸ਼ ਕੀਤੀ। ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜੀ ਗਈ ਹੈ। ਖਹਿਰਾ ਨੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ‘ਤੇ ਇਹ ਦੋਸ਼ ਵੀ ਲਗਾਏ ਕਿ ਉਸਨੇ ਸਿੰਜਾਈ ਵਿਭਾਗ ਦੇ ਵਿਵਾਦਿਤ ਠੇਕੇਦਾਰ ਤੋਂ ਵੀ ਰੇਤ ਖੱਡਾਂ ਲਈ 5 ਕਰੋੜ ਰੁਪਏ ਲਗਵਾਏ ਸਨ। ਖਹਿਰਾ ਨੇ ਸਿਆਸਤ ਅਧਾਰਤ ਦਰਜ ਕੇਸਾਂ ਦੀ ਜਾਂਚ ਕਰ ਰਹੇ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਦੀ ਕਾਰਗੁਜ਼ਾਰੀ ਨੂੰ ਸਹੀ ਠਹਿਰਾਇਆ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …