
ਘਰੇਲੂ ਕਲੇਸ਼ ਹੀ ਬਣਿਆ ਖੁਦਕੁਸ਼ੀ ਦਾ ਕਾਰਨ
ਫਗਵਾੜਾ/ਬਿਊਰੋ ਨਿਊਜ਼
ਜੀ. ਐਨ. ਏ. (ਚਾਚੋਕੀ) ਗਰੁੱਪ ਦੇ ਮਾਲਕ ਜਗਦੀਸ਼ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਨੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਗੁਰਿੰਦਰ ਨੇ ਲੰਘੀ ਅੱਧੀ ਰਾਤ ਨੂੰ ਵਿਰਕਾਂ ਪਿੰਡ ਸਥਿਤ ਆਪਣੇ ਘਰ ਵਿਚ ਖ਼ੁਦ ਨੂੰ ਗੋਲੀ ਮਾਰ ਲਈ ਸੀ, ਜਿਸ ਤੋਂ ਬਾਅਦ ਉਸਦਾ ਜਲੰਧਰ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਧਿਆਨ ਰਹੇ ਕਿ ਗੁਰਿੰਦਰ ਸਿੰਘ ਦੇ ਦੋ ਬੱਚੇ ਇਕ ਪੁੱਤਰ ਅਤੇ ਇਕ ਧੀ ਹਨ। ਗੁਰਿੰਦਰ ਸਿੰਘ ਵਲੋਂ ਕੀਤੀ ਗਈ ਖੁਦਕੁਸ਼ੀ ਦਾ ਕਾਰਨ ਘਰੇਲੂ ਕਲੇਸ਼ ਹੀ ਦੱਸਿਆ ਜਾ ਰਿਹਾ ਹੈ।