![](https://parvasinewspaper.com/wp-content/uploads/2020/07/2020_7image_00_42_316427975chif-300x248.jpg)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜ਼ਕਾਲ ਦੌਰਾਨ ਸੁਰੇਸ ਕੁਮਾਰ ਨੇ ਚੌਥੀ ਵਾਰ ਅਸਤੀਫ਼ਾ ਦਿੱਤਾ ਹੈ। ਪਿਛਲੇ ਕਰੀਬ ਅੱਠ-ਨੌ ਮਹੀਨਿਆਂ ਤੋਂ ਸੁਰੇਸ ਕੁਮਾਰ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਨਹੀਂ ਆ ਰਹੇ ਸਨ ਅਤੇ ਆਪਣੇ ਘਰੋਂ (ਕੈਂਪ ਆਫ਼ਿਸ) ਹੀ ਕੰਮ ਕਰ ਰਹੇ ਸਨ।ਹਾਲਾਂਕਿ ਮੁੱਖ ਮੰਤਰੀ ਦਫ਼ਤਰ ਦਾ ਕੋਈ ਅਧਿਕਾਰੀ ਮੂੰਹ ਨਹੀਂ ਖੋਲ੍ਹ ਰਿਹਾ, ਪਰ ਦੱਬੀ ਅਵਾਜ਼ ਵਿਚ ਸੁਰੇਸ਼ ਕੁਮਾਰ ਵਲੋਂ ਅਸਤੀਫ਼ਾ ਦੇਣ ਦੀ ਖ਼ਬਰ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਨੇ ਉਨ੍ਹਾਂ ਨਾਲ ਅਟੈਚ ਸਟਾਫ ਨੂੰ ਆਪਣੇ ਪਿੱਤਰੀ ਵਿਭਾਗਾਂ ਵਿਚ ਜਾਣ ਨੂੰ ਕਹਿ ਦਿੱਤਾ ਹੈ। ਸਟਾਫ਼ ਨੇ ਵਾਪਸ ਵਿਭਾਗਾਂ ਨੂੰ ਜਾਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ ਕਿਉਂਕਿ ਸਟਾਫ਼ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਵਲੋਂ ਪਹਿਲਾਂ ਦੀ ਤਰ੍ਹਾਂ ਫਿਰ ਸੁਰੇਸ ਕੁਮਾਰ ਨੂੰ ਕੰਮ ਕਰਨ ਲਈ ਮਨਾ ਲਿਆ ਜਾਵੇਗਾ।