Breaking News
Home / ਭਾਰਤ / ਮਮਤਾ ਦੇ ਹੱਕ ‘ਚ ਡਟੇ ਕਾਂਗਰਸ, ਆਪ ਅਤੇ ਸਪਾ ਸਣੇ 9 ਦਲ

ਮਮਤਾ ਦੇ ਹੱਕ ‘ਚ ਡਟੇ ਕਾਂਗਰਸ, ਆਪ ਅਤੇ ਸਪਾ ਸਣੇ 9 ਦਲ

ਭਾਜਪਾ ਨੇ ਕਿਹਾ – ਪੁਲਿਸ ਕਮਿਸ਼ਨਰ ਕੋਲ ਕੁਝ ਖਾਸ ਹੀ ਹੋਵੇਗਾ ਕਿ ਮਮਤਾ ਉਸ ਲਈ ਸੜਕ ‘ਤੇ ਬੈਠ ਗਈ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀ.ਬੀ.ਆਈ. ਦੀ ਕਾਰਵਾਈ ਦੇ ਖਿਲਾਫ ਰਾਤ ਨੂੰ ਹੀ ਧਰਨੇ ‘ਤੇ ਬੈਠੀ ਮਮਤਾ ਬੈਨਰਜੀ ਦੇ ਹੱਕ ਵਿਚ 9 ਸਿਆਸੀ ਦਲ ਆ ਗਏ ਹਨ, ਜਿਨ੍ਹਾਂ ਵਿਚੋਂ ਕੁਝ ਲੀਡਰਾਂ ਨੇ ਜਿੱਥੇ ਪੱਛਮੀ ਬੰਗਾਲ ਦਾ ਰੁਖ ਕੀਤਾ ਉਥੇ ਕੁਝ ਨੇ ਟਵੀਟ ਅਤੇ ਮੀਡੀਆ ਰਾਹੀਂ ਮਮਤਾ ਦੇ ਸਮਰਥਨ ਵਿਚ ਡਟੇ ਹੋਣ ਦੀ ਗੱਲ ਆਖੀ। ਮਮਤਾ ਦੇ ਪੱਖ ਵਿਚ ਆਉਣ ਵਾਲਿਆਂ ਵਿਚ ਕਾਂਗਰਸ ਪਾਰਟੀ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ, ਤੇਲਗੂ ਦੇਸਮ ਪਾਰਟੀ, ਨੈਸ਼ਨਲ ਕਾਨਫਰੰਸ ਅਤੇ ਮਨਸ਼ੇ ਆਦਿ ਸ਼ਾਮਲ ਹੈ। ਰਾਹੁਲ ਗਾਂਧੀ ਨੇ ਜਿੱਥੇ ਮਮਤਾ ਬੈਨਰਜੀ ਨਾਲ ਫੋਨ ‘ਤੇ ਗੱਲਬਾਤ ਕੀਤੀ, ਉਥੇ ਭਾਜਪਾ ਨੇ ਆਖਿਆ ਕਿ ਪੁਲਿਸ ਕਮਿਸ਼ਨਰ ਦੇ ਕੋਲ ਅਜਿਹਾ ਕੀ ਹੈ, ਕਿ ਉਸ ਨੂੰ ਬਚਾਉਣ ਲਈ ਮਮਤਾ ਬੈਨਰਜੀ ਸੜਕ ‘ਤੇ ਬੈਠ ਗਈ। ਧਿਆਨ ਰਹੇ ਕਿ ਇਸ ਘਟਨਾਕ੍ਰਮ ਤੋਂ ਬਾਅਦ ਸੀਬੀਆਈ ਨੇ ਕੋਰਟ ਦਾ ਰਾਹ ਅਖਤਿਆਰ ਕੀਤਾ ਹੈ, ਤੇ ਪੱਛਮੀ ਬੰਗਾਲ ਦੀ ਸਰਕਾਰ ਨੇ ਧਰਨੇ ਦਾ ਰਾਹ ਚੁਣਿਆ ਹੈ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …