ਕੋਲਕਾਤਾ/ਬਿਊਰੋ ਨਿਊਜ਼
ਅੱਜ ਧਰਨੇ ਦੌਰਾਨ ਹੀ ਮਮਤਾ ਨੇ ਪੁਲਿਸ ਵਾਲਿਆਂ ਨੂੰ ਸਨਮਾਨਤ ਵੀ ਕੀਤਾ। ਇਸ ਦੌਰਾਨ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨਾਲ ਹੀ ਖੜ੍ਹੇ ਸਨ।
ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਪੁਲਿਸ ਵਿਵਾਦ ਨੂੰ ਲੈ ਕੇ ਅੱਜ ਰਾਜ ਸਭਾ ਅਤੇ ਲੋਕ ਸਭਾ ਵਿਚ ਵੀ ਹੰਗਾਮਾ ਹੋਇਆ। ਇਸੇ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਜਾਨ ਦੇ ਦੇਣਗੇ, ਪਰ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਟੀ.ਐਮ.ਸੀ ਵਰਕਰਾਂ ਨੂੰ ਹੱਥ ਲਗਾਇਆ ਗਿਆ ਤਾਂ ਉਹ ਸੜਕਾਂ ‘ਤੇ ਨਹੀਂ ਉੱਤਰੇ, ਪਰੰਤੂ ਉਨ੍ਹਾਂ ਨੂੰ ਉਸ ਸਮੇਂ ਗ਼ੁੱਸਾ ਆਇਆ, ਜਦੋਂ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਦੀ ਕੁਰਸੀ ਦਾ ਅਪਮਾਨ ਕੀਤਾ ਗਿਆ।

