Breaking News
Home / ਘਰ ਪਰਿਵਾਰ / ਸ਼ਬਦਾਂ ਦੇ ਵਣਜਾਰੇ

ਸ਼ਬਦਾਂ ਦੇ ਵਣਜਾਰੇ

ਟੋਰਾਂਟੋ ਦੀਸ਼ਾਇਰਾ ‘ਸੁਰਜੀਤ’ ਪੰਜਾਬੀ-ਸਾਹਿੱਤਕ ਹਲਕਿਆਂ ਵਿੱਚ ਖਾਸ ਮੁਕਾਮ ਰੱਖਣ ਵਾਲਾ ਨਾਂ ਹੈ। ਉਸ ਦੀ ਕਵਿੱਤਾ ਨਾਰੀ-ਚੇਤਨਾਲਈ ਇੱਕ ਚਿੰਤਾ ਪੈਦਾਕਰਦੀ ਹੈ। ਉਸ ਦੀਸ਼ਾਇਰੀ ਵਿੱਚਲੀ ਸਰੋਦੀ-ਸੁਰ ਮੁੱਖ ਰੂਪ ਵਿੱਚ ਉਸ ਦੇ ਚਿੰਤਨ ਦੀ ਡੂੰਘਾਈ ਦੀਪ੍ਰੋੜਤਾਕਰਦੀ ਹੈ, ਇਹ ਅਸਰਸ਼ਾਇਦ ਉਸ ਦੇ ਪਸੰਦੀਦੇ ਮਰਹੂਮ ਪੰਜਾਬੀ ਸ਼ਾਇਰ ਜਸਵੰਤ ਸਿੰਘ ਨੇਕੀ ਤੋਂ ਕਬੂਲਿਆਲਗਦਾ ਹੈ। ਨੇਕੀਦੀਕਵਿਤਾਉਪਰ ਹੀ ਉਸ ਦਾ ਖੋਜ ਕਾਰਜਵੀ ਹੈ। ਮੂਲਰੂਪ ਵਿੱਚ ਸੁਰਜੀਤ ਨਜ਼ਮਲਿਖਦੀ ਹੈ। ਉਸ ਨੂੰ ਨਜ਼ਮ ਦੇ ਬੁਨੀਆਦੀ ਨਿਯਮਾਂ ਦਾਗਿਆਨਹੋਣਕਰਕੇ ਉਸ ਦੀਰਚਨਾਕੇਵਲਵਾਰਤਕਦਾ ਉਗੜ-ਦੁਗੜ ਨਹੀਂ ਸਗੋਂ ਜ਼ਿੰਦਗੀ ਦੀਫਿਲਾਸਫੀਦਾਮਾਰਗ-ਦਰਸ਼ਨ ਹੈ। ਸੁਰਜੀਤ ਦੀਕਵਿਤਾਇਥੋਂ ਦੇ ਮੁਸ਼ਾਇਰਿਆਂ ਦੀਸ਼ਾਨ ਤੇ ਜਾਨਬਣਦੀ ਹੈ। ਉਸ ਦੀਨਜ਼ਮਦਾ ਇੱਕ ਨਮੂਨਾਪਾਠਕਾਂ ਲਈਪੇਸ਼ਕਰਰਹੇ ਹਾਂ- ਤਲਵਿੰਦਰ ਮੰਡ 414-904-3500
ਪੈਗੰਬਰ
ਉਹ –
ਪਰਬੱਤ-ਟੀਸੀ’ਤੇ ਖੜਾ ਸੀ
ਬਾਹਾਂ ਉੱਪਰਵੱਲ ਚੁੱਕੀ
ਸ਼ਾਂਤ, ਅਡੋਲ
ਅੰਬਰਵੱਲਤੱਕਦਾ !

ਸੁਥਰੇ ਪਹਿਰਨਾਂ ਵਿਚ
ਸੀ ਉਹ ਉਕਾਬਵਾਂਗੂ ਸੱਜਦਾ !

ਉਹਦੇ ਸਾਂਹਵੇ
ਇਕ ਸਿਰ ਝੁੱਕਿਆ
ਫਿਰ ਦੋ
ਤਿੰਨ, ਚਾਰ…
ਸਿਰ ਝੁੱਕਦੇ ਗਏ
ਸਿਰਾਂ ਦਾ ਇਕ ਹਜੂਮ ਜਿਹਾ
ਇਕ ਹੜ੍ਹ ਜਿਹਾ ਆ ਗਿਆ
ਉਹਦੇ ਸਾਂਹਵੇਂ-
ਉਹ ਪੈਗੰਬਰ ਜੋ
ਪਰਬਤਟੀਸੀ’ਤੇ
ਸ਼ਾਂਤ, ਅਡੋਲਖੜਾ ਸੀ
ਉੱਪਰਵੱਲਤੱਕਦਾ !

ਝੁਕੇ ਹੋਏ ਸਿਰਾਂ ਦੇ ਕਾਫ਼ਲੇ ਨੂੰ
ਮੁਖਾਤਿਬ ਹੋ ਉਹ ਬੋਲਿਆ-
ਅੱਗੇ ਵਧੋ੩
ਮੇਰੇ ਬਰਾਬਰ ਆਉ
ਪੈਰਾਂ ਨੂੰ ਧਰਤੀ’ਤੇ ਟਿਕਾਉ
ਇੰਞਮਹਿਸੂਸਕਰੋ ਕਿ
ਤੁਹਾਡਾਸਿਰਆਸਮਾਨ ਨੂੰ ਛੂਹ ਰਿਹੈ
ਤੇ ਬਾਹਾਂ ਨੂੰ ਇੰਞਫੈਲਾਉ
ਕਿ ਚਾਰੇ ਦਿਸ਼ਾਵਾਂ ਨਾਲ
ਤੁਹਾਡਾਕਲਾਵਾਭਰ ਗਿਐ !

ਆਪਣੀਆਂ ਨਜ਼ਰਾਂ ਨੂੰ
ਆਸਮਾਨ ਦੇ ਤਾਰਿਆਂ ਵਿਚਜੜਦੇਵੋ
ਆਪਣੇ ਹਿਰਦੇ ਵਿਚ
ਲੋਕਾਂ ਲਈਕਰੁਣਾਭਰਦੇਵੋ !

ਵਾਤਾਵਰਣਵਿਚ
ਆਪਣੇ ਸਾਹਾਂ ਦੀ
ਰਾਗਨੀ ਨੂੰ ਮਹਿਸੂਸਕਰੋ !

ਹੌਲੀ ਹੌਲੀ
ਆਪਣੇ ਤੀਜੇ ਨੇਤਰ ਨੂੰ ਖੁੱਲ੍ਹਣਦਿਉ
ਆਪਣੇ ਅੰਦਰਲੇ ਇਨਸਾਨ ਨੂੰ ਜਾਗਣਦਿਉ
ਤੇ ਫੇਰ
ਤੁਸੀਂ ਸਤਰੰਗੀ ਪੀਂਘ’ਤੇ ਚੜ੍ਹ
ਦਰਸ਼ਕ ਵਾਂਗ ਆਪਣੀ ਜ਼ਿੰਦਗੀ ਨੂੰ ਤੱਕੋ !

ਆਉ ਅੱਗੇ ਵਧੋ…
ਤੁਸੀਂ ਸਾਰੇ ਪੈਗੰਬਰ ਹੋ…
ਜ਼ਰਾ ਅੱਗੇ ਤਾਂ ਵਧੋ… !

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …