ਪਿਛਲੇ ਕਈ ਮਹੀਨਿਆਂ ਦੌਰਾਨ, ਕੋਵਿਡ-19 ਮਹਾਮਾਰੀ ਨੇ ਸਾਰੀਆਂ ਰੋਜ਼ਾਨਾ ਜ਼ਿੰਦਗੀਆਂ ਵਿਚ ਬੁਨਿਆਦੀ ਤਬਦੀਲੀ ਲਿਆਂਦੀ ਹੈ ਅਤੇ ਬ੍ਰਿਟਿਸ਼ ਕੋਲੰਬੀਅਨਾਂ ਦੇ ਤੌਰ ‘ਤੇ ਕਰਵ ਨੂੰ ਪੱਧਰਾ ਕਰਨ ਲਈ ਆਪਣਾ ਹਿੱਸਾ ਨਿਭਾਉਣ ਲਈ ਸਾਨੂੰ ਇਕਮੁੱਠ ਕੀਤਾ ਹੈ। ਇਨ੍ਹਾਂ ਚੁਣੌਤੀਆਂ ਵਾਲੇ ਸਮਿਆਂ ਦੌਰਾਨ, ਅਸੀਂ ਇੱਕਮੁੱਠ ਹੋਏ ਹਾਂ ਅਤੇ ਇਸ ਸਫਰ ਦੌਰਾਨ ਅਸੀਂ ਬਹੁਤ ਕੁਝ ਸਿੱਖਿਆ ਹੈ।
ਇਸ ਮਹਾਮਾਰੀ ਨੇ ਸਾਨੂੰ ਇਹ ਸਮਝੌਤਾ ਕਰਨ ਲਈ ਪ੍ਰੇਰਨਾ ਦਿੱਤੀ ਹੈ ਕਿ ਅਸੀਂ ਹਰ ਇਕ ਨਾਲ ਸੰਪਰਕ ਕਿਵੇਂ ਕਰਦੇ ਹਾਂ, ਕੰਮ ਕਿਵੇਂ ਕਰਦੇ ਹਾਂ, ਆਪਣੇ ਬੱਚਿਆਂ ਦੀ ਸੰਭਾਲ ਅਤੇ ਆਪਣੀਆਂ ਕਮਿਊਨਿਟੀਆਂ ਦੀ ਮੱਦਦ ਕਿਵੇਂ ਕਰਦੇ ਹਾਂ। ਕੋਵਿਡ-19 ਅਤੇ ਨਸ਼ਿਆਂ ਦੀ ਮਹਾਂਮਾਰੀ ਦੀਆਂ ਦੋ ਪਬਲਿਕ ਹੈਲਥ ਐਮਰਜੈਂਸੀਆਂ ਕਾਰਨ ਸਾਨੂੰ ਸਦਮਾ ਪਹੁੰਚਾਉਣ ਵਾਲੇ ਨੁਕਸਾਨ ਅਤੇ ਸੋਗ ਦਾ ਵੀ ਸਾਹਮਣਾ ਕਰਨਾ ਪਿਆ ਹੈ ਅਤੇ ਮੈਨੂੰ ਉਨ੍ਹਾਂ ਪਰਿਵਾਰਾਂ, ਦੋਸਤਾਂ ਅਤੇ ਸੰਭਾਲ ਕਰਨ ਵਾਲਿਆਂ ਨਾਲ ਤਹਿ ਦਿਲੋਂ ਹਮਦਰਦੀ ਹੈ, ਜਿਨ੍ਹਾਂ ਦੇ ਪਿਆਰੇ ਚੱਲ ਵਸੇ ਹਨ।
ਕੋਵਿਡ-19 ਦੇ ਫੈਲਣ ਦੇ ਖਤਰੇ ਨੂੰ ਘੱਟ ਕਰਨ ਵਿਚ ਮੱਦਦ ਕਰਨ ਲਈ ਅਤੇ ਆਪਣੇ ਪਿਆਰਿਆਂ ਨੂੰ ਸੁਰੱਖਿਅਤ ਰੱਖਣ ਲਈ, ਸਾਡੀ ਲਾਜ਼ਮੀ ਵਿਜ਼ਟਰਜ਼ ਪਾਲਸੀ ਸਾਡੇ ਹਸਪਤਾਲਾਂ ਵਿਚ ਅਤੇ ਇਸਦੇ ਨਾਲ-ਨਾਲ ਸਾਡੇ ਲੋਗ ਟਰਮ ਕੇਅਰ ਅਤੇ ਅਸਿਸਟਿਡ ਲਿਵਿੰਗ ਦੇ ਸਥਾਨਾਂ ਵਿਚ ਅਜੇ ਵੀ ਲਾਗੂ ਹੈ। ਅਸੀਂ ਇਹ ਸਮਝਦੇ ਹਾਂ ਕਿ ਆਪਣੇ ਪਿਆਰਿਆਂ ਤੋਂ ਦੂਰ ਰਹਿਣਾ ਬਹੁਤ ਸਾਰੇ ਲੋਕਾਂ ਲਈ ਔਖਾ ਹੈ, ਇਸ ਕਰਕੇ ਹੀ ਅਸੀਂ ਸੰਪਰਕ ਵਿਚ ਰਹਿਣ ਦੇ ਵਰਚੂਅਲ ਤਰੀਕਿਆਂ ਦੀ ਵਰਤੋਂ ਕਰਨ ਨੂੰ ਤਰਜੀਹ ਦੇਣਾ ਅਤੇ ਲੋਕਾਂ ਦੀ ਮੱਦਦ ਕਰਨਾ ਜਾਰੀ ਰੱਖ ਰਹੇ ਹਾਂ।
ਜਿਵੇਂ ਅਸੀਂ ਬੀ.ਸੀ. ਦੀ ਰੀਸਟਾਰਟ ਪਲੈਨ ਨਾਲ ਰਿਕਵਰੀ ਵਿਚ ਦਾਖਲ ਹੋਣਾ ਜਾਰੀ ਰੱਖ ਰਹੇ ਹਾਂ, ਇਹ ਜ਼ਰੂਰੀ ਹੈ ਕਿ ਅਸੀਂ ਕੋਵਿਡ-19 ਮਹਾਂਮਾਰੀ ਦਾ ਜਵਾਬ ਦੇਣ ਲਈ ਆਪਣੀ ਤਿਆਰੀ ਕਾਇਮ ਰੱਖਣ ਅਤੇ ਸਾਡੀਆਂ ਤਰਜੀਹਾਂ ਅਤੇ ਸਿੱਖੇ ਗਏ ਸਬਕਾਂ ਦੇ ਅਧਾਰ ‘ਤੇ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਵਿਚਕਾਰ ਸਹੀ ਸੰਤੁਲਨ ਲੱਭੀਏ। ਇਕ ਸੰਸਥਾ ਵਜੋਂ, ਅਸੀਂ ਕੋਵਿਡ-19 ਮਹਾਂਮਾਰੀ ਦੇ ਬੇਮਿਸਾਲ ਅਸਰਾਂ ‘ਤੇ ਵਿਚਾਰ ਕਰ ਰਹੇ ਹਾਂ ਅਤੇ ਆਪਣੀਆਂ ਕੋਸ਼ਿਸ਼ਾਂ ਤਰਜੀਹੀ ਖੇਤਰਾਂ ‘ਤੇ ਕੇਂਦਰਿਤ ਕਰ ਰਹੇ ਹਾਂ, ਜਿਵੇਂ ਕਿ ਮਹਾਂਮਾਰੀ ਲਈ ਆਪਣੀ ਤਿਆਰੀ ਅਤੇ ਜਵਾਬ ਨੂੰ ਮਜ਼ਬੂਤ ਕਰਨਾ, ਨਿਯਤ ਹੋਈਆਂ ਸਰਜਰੀਆਂ ਅਤੇ ਐਮ.ਆਰ.ਆਈਜ਼ ਤੱਕ ਪਹੁੰਚ ਵਿਚ ਸੁਧਾਰ ਕਰਨਾ ਅਤੇ ਵਰਚੂਅਲ ਫਸਟ ਪਹੁੰਚ ਨੂੰ ਤੇਜ਼ ਕਰਨਾ। ਸਿਹਤ ਸੰਭਾਲ ਦੀਆਂ ਸੇਵਾਵਾਂ ਹੁਣ ਅਤੇ ਭਵਿੱਖ ਵਿਚ ਦੇਣ ਲਈ ਇਸ ਵਰਚੂਅਲ ਫਸਟ ਤਰਜੀਹ ਨਾਲ ਅੱਗੇ ਵਧਣਾ ਜ਼ਰੂਰੀ ਹੈ। ਕੋਵਿਡ-19 ਦੇ ਆਪਣੇ ਜਵਾਬ ਦੌਰਾਨ, ਅਸੀਂ ਇਹ ਸਿੱਖਿਆ ਹੈ ਕਿ ਬਹੁਤ ਸਾਰੇ ਕੇਸਾਂ ਵਿਚ, ਵਰਚੂਅਲ ਤਰੀਕਿਆਂ ਦੀ ਵਰਤੋਂ ਨਾਲ ਆਪਣੇ ਮਰੀਜ਼ਾਂ, ਕਲਾਇੰਟਾਂ ਅਤੇ ਰੈਜ਼ੀਡੈਂਟਸ ਨਾਲ ਜੁੜਨਾ, ਜ਼ਿਆਦਾ ਮਰੀਜ਼ ਅਤੇ ਡਾਕਟਰ ਕੇਂਦਰਿਤ ਹੈ। ਵੱਡੇ ਪੱਧਰ ‘ਤੇ ਸਾਡੇ ਇਲਾਕੇ ਵਿਚ ਲੋਕ ਹੁਣ ਆਪਣੇ ਖੁਦ ਦੇ ਘਰਾਂ ਦੇ ਅਰਾਮ ਅਤੇ ਸੇਫਟੀ ਤੋਂ ਸਰਜਰੀ ਲਈ ਗਰੁੱਪ ਵਿਚ ਸਿੱਖਿਆ ਤੱਕ ਪਹੁੰਚ ਕਰ ਸਕਦੇ ਹਾਂ। ਇਸ ਨਾਜ਼ਕ ਸਮੇਂ, ਤੁਹਾਡੇ ਵਲੋਂ ਆਪਣਾ ਰੋਲ ਨਿਭਾਉਣ ਲਈ ਅਸੀਂ ਤੁਹਾਡੇ ‘ਤੇ ਨਿਰਭਰ ਕਰਨਾ ਜਾਰੀ ਰੱਖ ਰਹੇ ਹਾਂ। ਜੋ ਤੁਹਾਡੇ ਵਿਚ ਕੋਵਿਡ-19 ਦੀਆਂ ਕੋਈ ਨਿਸ਼ਾਨੀਆਂ ਦਿਖਾਈ ਦੇ ਰਹੀਆਂ ਹਨ ਅਤੇ ਤੁਹਾਡੀ ਕੋਈ ਮੈਡੀਕਲ ਅਪੈਇੰਟਮੈਂਟ ਬਣੀ ਹੋਈ ਹੈ ਤਾਂ ਕਿਰਪਾ ਕਰਕੇ ਅਗਾਊਂ ਫੋਨ ਕਰੋ ਤਾਂ ਤੁਹਾਨੂੰ ਅਤੇ ਸਾਡੇ ਸਟਾਫ ਅਤੇ ਮੈਡੀਕਲ ਸਟਾਫ ਦੀ ਰੱਖਿਆ ਕਰਨ ਲਈ ਢੁਕਵੀਆਂ ਸਾਵਧਾਨੀਆਂ ਵਰਤੀਆਂ ਜਾ ਸਕਣ।
ਕੋਵਿਡ-19 ਬਾਰੇ ਭਰੋਸੇਯੋਗ ਜਾਣਕਾਰੀ ਲਈ ਕਿਰਪਾ ਕਰਕੇ fraserhealth.ca/covid19 ‘ਤੇ ਜਾਓ। ਜਿਵੇਂ ਜਿਵੇਂ ਕੋਵਿਡ-19 ਮਹਾਮਾਰੀ ਪ੍ਰਤੀ ਸਾਡਾ ਵਿਕਸਤ ਹੋਣਾ ਜ਼ਰੂਰੀ ਹੈ, ਕਿਰਪਾ ਕਰਕੇ ਅਕਸਰ ਇਸ ਵੈਬਪੇਜ਼ ‘ਤੇ ਜਾਂਦੇ ਰਹੋ ਕਿਉਂਕਿ ਅਸੀਂ ਤੁਹਾਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਅਪਡੇਟ ਕਰਦੇ ਰਹਿੰਦੇ ਹਾਂ।
ਡਾਕਟਰ ਵਿਕਟੋਰੀਆ ਲੀਅ
ਪ੍ਰੈਜੀਡੈਂਟ ਤੇ ਸੀ ਈ ਓ, ਫਰੇਜ਼ਰ ਹੈਲਥ
Check Also
Genetic Pre-Screening for Couples :
Steps Toward Informed and Healthy Relationship In today’s era of personalized medicine and informed decision-making, …