Breaking News
Home / ਭਾਰਤ / ਰਾਹੁਲ ਗਾਂਧੀ ਦੀ ਭਗਵਾਨ ਸ੍ਰੀ ਰਾਮ ਨਾਲ ਤੁਲਨਾ ਤੋਂ ਭਾਜਪਾ ਭੜਕੀ

ਰਾਹੁਲ ਗਾਂਧੀ ਦੀ ਭਗਵਾਨ ਸ੍ਰੀ ਰਾਮ ਨਾਲ ਤੁਲਨਾ ਤੋਂ ਭਾਜਪਾ ਭੜਕੀ

ਕਿਹਾ : ਜੇ ਰਾਹੁਲ ਗਾਂਧੀ ਰਾਮ ਹੈ ਤਾਂ ਕਾਂਗਰਸੀ ਵਰਕਰ ਵਾਂਦਰ ਸੈਨਾ ਵਾਂਗ ਕੱਪੜੇ ਉਤਾਰ ਕੇ ਘੁੰਮਣ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ, ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਸ੍ਰੀ ਰਾਮ ਨਾਲ ਕਰਨ ਤੋਂ ਭੜਕ ਪਏ ਹਨ ਅਤੇ ਉਨ੍ਹਾਂ ਇਸ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੀ ਕਾਂਗਰਸੀ ਸੈਨਾ ਨੂੰ ਵੀ ਦੱਸਣ ਕਿ ਉਹ ਕੀ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਠੰਢ ਨਹੀਂ ਲਗਦੀ। ਦੁਸ਼ਯੰਤ ਗੌਤਮ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਭਗਵਾਨ ਸ੍ਰੀ ਰਾਮ ਹਨ ਉਨ੍ਹਾਂ ਦੀ ਕਾਂਗਰਸੀ ਸੈਨਾ ਬਿਨਾ ਕੱਪੜਿਆਂ ਤੋਂ ਕਿਉਂ ਨਹੀਂ ਘੁੰਮਦੀ। ਕਾਂਗਰਸੀ ਸੈਨਾ ਨੂੰ ਬਿਨਾ ਕੱਪੜਿਆਂ ਤੋਂ ਘੁੰਮਣਾ ਚਾਹੀਦਾ ਹੈ ਜਿਸ ਤਰ੍ਹਾਂ ਭਗਵਾਨ ਸ੍ਰੀ ਰਾਮ ਦੀ ਵਾਂਦਰ ਸੈਨਾ ਬਿਨਾ ਕੱਪੜਿਆਂ ਤੋਂ ਘੁੰਮਦੀ ਸੀ। ਧਿਆਨ ਰਹੇ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਲੰਘੇ ਦਿਨੀਂ ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਸ੍ਰੀ ਰਾਮ ਨਾਲ ਕਰ ਦਿੱਤੀ ਸੀ। ਭਾਰਤ ਜੋੜੋ ਯਾਤਰਾ ਦੇ ਕੋਆਰਡੀਨੇਟਰ ਸਲਮਾਨ ਖੁਰਸ਼ੀਦ ਉਤਰ ਪ੍ਰਦੇਸ਼ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਪਹਿਲਾਂ ਰਾਹੁਲ ਗਾਂਧੀ ਸੁਪਰ ਹਿਊਮਨ ਕਿਹਾ ਅਤੇ ਫਿਰ ਸਿੱਧਾ ਹੀ ਭਗਵਾਨ ਸ੍ਰੀ ਰਾਮ ਕਹਿ ਦਿੱਤਾ ਸੀ।

 

Check Also

ਮਾਈਕਰੋਸਾਫਟ ਦੇ ਸਰਵਰ ’ਚ ਆਈ ਤਕਨੀਕੀ ਖਰਾਬੀ

ਭਾਰਤ ਸਮੇਤ ਦੁਨੀਆ ਭਰ ’ਚ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਈਕਰੋਸਾਫਟ ਕਾਰਪ …