Breaking News
Home / ਭਾਰਤ / ਪੰਜਾਬ ਦੇ ਕਈ ਵਿਦਿਆਰਥੀ ਪੋਲੈਂਡ ਦੇ ਬਾਰਡਰ ’ਤੇ ਫਸੇ

ਪੰਜਾਬ ਦੇ ਕਈ ਵਿਦਿਆਰਥੀ ਪੋਲੈਂਡ ਦੇ ਬਾਰਡਰ ’ਤੇ ਫਸੇ

ਪੈਸੇ ਅਤੇ ਖਾਣ ਪੀਣ ਦਾ ਸਮਾਨ ਮੁੱਕਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਕਰੇਨ ਵਿਚ ਫਸੇ ਪੰਜਾਬ ਦੇ ਕਈ ਵਿਦਿਆਰਥੀਆਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਕੁਝ ਨੌਜਵਾਨ ਕੀਵ ਸ਼ਹਿਰ ਤੋਂ 550 ਕਿਲੋਮੀਟਰ ਦਾ ਸਫਰ ਤੈਅ ਕਰਕੇ ਪੋਲੈਂਡ ਬਾਰਡਰ ’ਤੇ ਪਹੁੰਚ ਤਾਂ ਗਏ ਹਨ, ਪਰ ਉਥੇ ਪਹੁੰਚ ਕੇ ਉਹ ਫਸ ਗਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਚਾਰ ਦਿਨਾਂ ਤੋਂ ਲਵੀਵ ਸ਼ਹਿਰ ਵਿਚ ਪੋਲੈਂਡ ਦੇ ਬਾਰਡਰ ’ਤੇ ਫਸੇ ਹੋਏ ਹਨ ਅਤੇ ਭਾਰਤੀ ਦੂਤਾਵਾਸ ਉਨ੍ਹਾਂ ਦੀ ਮੱਦਦ ਲਈ ਅੱਗੇ ਨਹੀਂ ਆਇਆ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨੌਜਵਾਨਾਂ ਨੇ ਕਿਹਾ ਕਿ 550 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਸ ਉਮੀਦ ਨਾਲ ਪੋਲੈਂਡ ਬਾਰਡਰ ’ਤੇ ਪਹੁੰਚੇ ਸਨ ਕਿ ਇਥੋਂ ਭਾਰਤ ਵਾਪਸੀ ਦਾ ਕੋਈ ਇੰਤਜ਼ਾਮ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋ ਰਿਹਾ ਅਤੇ ਉਹ ਚਾਰ ਦਿਨਾਂ ਤੋਂ ਇੱਥੇ ਫਸੇ ਹੋਏ ਹਨ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਨਾ ਤਾਂ ਪੈਸੇ ਬਚੇ ਹਨ ਅਤੇ ਨਾ ਹੀ ਖਾਣ ਪੀਣ ਦਾ ਸਮਾਨ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …