Breaking News
Home / ਭਾਰਤ / ਦਿੱਲੀ ‘ਚ ਬਾਦਲਾਂ ਦੀ ਹਾਰ- ਜੀ ਕੇ ਦੀ ਜਿੱਤ

ਦਿੱਲੀ ‘ਚ ਬਾਦਲਾਂ ਦੀ ਹਾਰ- ਜੀ ਕੇ ਦੀ ਜਿੱਤ

ਸ਼੍ਰੋਮਣੀ ਅਕਾਲੀ ਦਲ ਨੂੰ 35, ਸਰਨਾ ਗਰੁੱਪ ਨੂੰ 7 ਅਤੇ ਅਜ਼ਾਦ ਉਮੀਦਵਾਰਾਂ ਨੂੰ 4 ਸੀਟਾਂ ‘ਤੇ ਮਿਲੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ  ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੂੰ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ। ਕੁੱਲ 46 ਸੀਟਾਂ ‘ਤੇ ਪਈਆਂ ਵੋਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ 35, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 7 ਅਤੇ ਆਜ਼ਾਦ ਉਮੀਦਵਾਰਾਂ ਨੂੰ 4 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ ਜਦਕਿ ਪੰਥਕ ਸੇਵਾ ਦਲ ਖਾਤਾ ਵੀ ਨਹੀਂ ਖੋਲ੍ਹ ਸਕਿਆ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੀ ਚੋਣ ਜਿੱਤ ਗਏ ਹਨ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ, ਓਂਕਾਰ ਸਿੰਘ ਥਾਪਰ, ਮਨਜੀਤ ਸਿੰਘ ਜੀ. ਕੇ. ਦੇ ਭਰਾ ਹਰਜੀਤ ਸਿੰਘ ਜੀ.ਕੇ. ਨੇ ਜਿੱਤ ਪ੍ਰਾਪਤ ਕੀਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਖੁਦ ਆਪਣੀ ਸੀਟ ਵੀ ਹਾਰ ਗਏ ਹਨ। ਚੋਣਾਂ ਵਿਚ ਜਿੱਤ ਤੋਂ ਬਾਅਦ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਇਹ ਸਾਡੇ ਵਿਕਾਸ ਕਾਰਜਾਂ ਦੀ ਜਿੱਤ ਹੋਈ ਹੈ। ਜਦੋਂ ਕਿ ਪੰਜਾਬ ਸਮੇਤ ਦਿੱਲੀ ਵਿਚ ਵੀ ਇਹ ਚਰਚਾ ਛਿੜ ਗਈ ਹੈ ਕਿ ਬਾਦਲ ਪਰਿਵਾਰ ਖਿਲਾਫ਼ ਸਮਾਜਿਕ ਵਿਰੋਧ ਨੂੰ ਦੇਖਦਿਆਂ ਉਨ੍ਹਾਂ ਨੂੰ ਦਿੱਲੀ ਚੋਣਾਂ ਤੋਂ ਦੂਰ ਰੱਖਿਆ ਤੇ ਇੰਝ ਇਹ ਜਿੱਤ ਮਨਜੀਤ ਸਿੰਘ ਜੀ.ਕੇ. ਦੀ ਮੰਨੀ ਜਾ ਰਹੀ ਹੈ ਤੇ ਬਾਦਲਾਂ ਦੀ ਹਾਰ। ਜ਼ਿਕਰਯੋਗ ਹੈ ਕਿ ਨਤੀਜਿਆਂ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਗਰੁੱਪ ਇਨ੍ਹਾਂ ਚੋਣਾਂ ਵਿਚ ਜਿੱਤ ਦੇ ਦਾਅਵੇ ਕਰ ਰਿਹਾ ਸੀ ਪਰ ਉਹ ਕਾਫ਼ੀ ਪਛੜ ਗਿਆ ਹੈ।

Check Also

ਸਲਮਾਨ ਖਾਨ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਦੋ ਆਰੋਪੀ ਗਿ੍ਰਫ਼ਤਾਰ

ਆਰੋਪੀਆਂ ਦੀ ਪਹਿਚਾਣ ਵਿੱਕੀ ਗੁਪਤਾ ਅਤੇ ਜੋਗੇਂਦਰਪਾਲ ਵਜੋਂ ਹੋਈ ਮੁੰਬਈ/ਬਿਊਰੋ ਨਿਊਜ਼ : ਪ੍ਰਸਿੱਧ ਬੌਲੀਵੁੱਡ ਸਟਾਰ …