Breaking News
Home / ਭਾਰਤ / ਜੇ ਐਨ ਯੂ ‘ਚ ਲੱਗੇ ਸਨ ਦੇਸ਼ ਵਿਰੋਧੀ ਨਾਅਰੇ

ਜੇ ਐਨ ਯੂ ‘ਚ ਲੱਗੇ ਸਨ ਦੇਸ਼ ਵਿਰੋਧੀ ਨਾਅਰੇ

logo-2-1-300x105ਗਾਂਧੀਨਗਰ ਦੀ ਐਫ ਐਸ ਐਲ ਨੇ ਚਾਰ ਵੀਡੀਓਜ਼ ਨੂੰ ਸਹੀ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਜੇਐਨਯੂ ਵਿਚ ਹੋਈ ਦੇਸ਼ ਵਿਰੋਧੀ ਨਾਅਰੇਬਾਜ਼ੀ ਦੇ ਚਾਰ ਵੀਡੀਓਜ਼ ਨੂੰ ਜਾਂਚ ਵਿਚ ਸਹੀ ਦੱਸਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਗਾਂਧੀਨਗਰ ਸਥਿਤ ਫੋਰੈਂਸਿਕ ਲੈਬ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੂੰ ਸੌਂਪੀ ਆਪਣੀ ਰਿਪੋਰਟ ਵਿਚ ਚਾਰ ਵੀਡੀਓਜ਼ ਨੂੰ ਸਹੀ ਮੰਨਿਆ ਹੈ। ਹਾਲ ਹੀ ਵਿਚ ਸਪੈਸ਼ਲ ਸੈਲ ਦੀ ਮਿਲੀ ਇਸ ਰਿਪੋਰਟ ਮੁਤਾਬਕ ਇਨ੍ਹਾਂ ਵੀਡੀਓ ਫੁਟੇਜ਼ ਵਿਚ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ।
ਸਪੈਸ਼ਲ ਸੈਲ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਸੀ, ਇਹ ਪਤਾ ਲੱਗਿਆ ਹੈ ਕਿ ਕਈ ਵਿਅਕਤੀਆਂ ਨੇ ਇਸ ਘਟਨਾ ਦਾ ਵੀਡੀਓ ਆਪਣੇ ਮੋਬਾਇਲ ਵਿਚ ਵੀ ਬਣਾਇਆ ਸੀ। ਰਿਪੋਰਟ ਵਿਚ ਇਹ ਗੱਲ ਸਾਫ ਹੋ ਗਈ ਹੈ ਕਿ ਜੇਐਨਯੂ ਵਿਚ ਦੇਸ਼ ਵਿਰੋਧੀ ਨਾਅਰੇ ਲੱਗੇ ਸਨ। ਜੇਐਨਯੂ ਦੀ ਜਾਂਚ ਕਮੇਟੀ ਨੇ 21 ਵਿਦਿਆਰਥੀਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਇਆ ਸੀ। ਜੇਐਨਯੂ ਵਿਦਿਆਰਥੀ ਸੰਘ ਦੇ ਮੁਖੀ ਕਨੱਈਆ ਕੁਮਾਰ ‘ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲੱਗਿਆ ਸੀ।

Check Also

ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ

ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …