-7.8 C
Toronto
Tuesday, January 20, 2026
spot_img
Homeਪੰਜਾਬਫਗਵਾੜਾ ਦੇ ਹਾਲਾਤ ਆਮ ਵਰਗੇ ਹੋਏ, ਸੁਰੱਖਿਆ ਘਟਾਈ

ਫਗਵਾੜਾ ਦੇ ਹਾਲਾਤ ਆਮ ਵਰਗੇ ਹੋਏ, ਸੁਰੱਖਿਆ ਘਟਾਈ

ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਮਿਲੀ ਪੰਜ ਲੱਖ ਰੁਪਏ ਦੀ ਸਹਾਇਤਾ
ਜਲੰਧਰ/ਬਿਊਰੋ ਨਿਊਜ਼
ਗੋਲ ਚੌਕ ਦਾ ਨਾਂ ਬਦਲ ਕੇ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਫਗਵਾੜਾ ਵਿੱਚ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਹਨ। ਅੱਜ ਪ੍ਰਸ਼ਾਸਨ ਵੱਲੋਂ ਫਗਵਾੜਾ ਵਿੱਚ ਸੁਰੱਖਿਆ ਘਟਾ ਦਿੱਤੀ ਗਈ। ਦੁਕਾਨਾਂ ਵੀ ਆਮ ਦਿਨਾਂ ਵਾਂਗ ਆਪਣੇ ਟਾਈਮ ‘ਤੇ ਖੁੱਲ੍ਹੀਆਂ। ਚੇਤੇ ਰਹੇ ਕਿ ਲੰਘੀ 13 ਅਪ੍ਰੈਲ ਦੀ ਰਾਤ ਦਲਿਤ ਜਥੇਬੰਦੀਆਂ ਗੌਲ ਚੌਕ ਵਿੱਚ ਸੰਵਿਧਾਨ ਚੌਕ ਦਾ ਬੋਰਡ ਲਾ ਰਹੀਆਂ ਸਨ। ਇਸ ਦੌਰਾਨ ਹਿੰਦੂ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ। ਪੁਲਿਸ ਦੀ ਹਾਜ਼ਰੀ ਵਿੱਚ ਕਈ ਰਾਉਂਡ ਫਾਇਰਿੰਗ ਹੋਈ ਤੇ ਦੋ ਨੌਜਵਾਨਾਂ ਦੇ ਗੋਲੀਆਂ ਲੱਗੀਆਂ। ਜਸਪਾਲ ਕੁਮਾਰ ਬੌਬੀ ਨਾਂ ਦਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਸ਼ਨੀਵਾਰ ਦੇਰ ਰਾਤ ਮੌਤ ਹੋ ਗਈ ਸੀ ਅਤੇ ਮਾਹੌਲ ਫਿਰ ਤੋਂ ਤਣਾਅ ਵਾਲਾ ਹੋ ਗਿਆ ਸੀ। ਫਗਵਾੜਾ ਵਿਚ ਫਿਰ ਤੋਂ ਕਰਫਿਊ ਵਰਗੇ ਹਾਲਾਤ ਬਣ ਗਏ ਸਨ। ਬੌਬੀ ਦਾ ਲੰਘੇ ਕੱਲ੍ਹ ਸਸਕਾਰ ਕਰ ਦਿੱਤਾ ਗਿਆ ਹੈ ਅਤੇ ਪੀੜਤ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਾਫ ਕਰ ਦਿੱਤਾ ਸੀ ਕਿ ਚੌਕ ਦਾ ਨਾਂ ਸੰਵਿਧਾਨ ਚੌਕ ਹੀ ਹੋਵੇਗਾ। ਦੂਜੇ ਪਾਸੇ ਦੋ ਦਲਿਤ ਆਗੂਆਂ ਨੂੰ ਹਿਰਾਸਤ ਵਿਚ ਲੈਣ ਦੇ ਰੋਸ ਵਜੋ ਵੱਡੀ ਗਿਣਤੀ ਵਿਚ ਦਲਿਤ ਭਾਈਚਾਰੇ ਨੇ ਐੱਸ.ਪੀ ਦਫਤਰ ਅੱਗੇ ਧਰਨਾ ਵੀ ਲਗਾਇਆ।

RELATED ARTICLES
POPULAR POSTS