ਪੰਜਾਬ ’ਚ ਅੱਧੀ ਰਾਤ ਨੂੰ ਲੱਗੇ ਭੂਚਾਲ ਦਾ ਝਟਕੇ November 8, 2023 ਪੰਜਾਬ ’ਚ ਅੱਧੀ ਰਾਤ ਨੂੰ ਲੱਗੇ ਭੂਚਾਲ ਦਾ ਝਟਕੇ ਰੂਪਨਗਰ ’ਚ ਦੱਸਿਆ ਗਿਆ ਭੂਚਾਲ ਦਾ ਕੇਂਦਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਕਈ ਇਲਾਕਿਆਂ ਵਿਚ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਨੂੰ ਕਰੀਬ ਇਕ ਵਜੇ ਭੂਚਾਲ ਦਾ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਭੂਚਾਲ ਦੇ ਝਟਕੇ ਇੰਨੇ ਤੇਜ਼ ਨਹੀਂ ਸਨ ਤੇ ਇਸ ਨਾਲ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਇਸ ਭੂਚਾਲ ਦਾ ਕੇਂਦਰ ਰੂਪਨਗਰ ਵਿਚ ਦੱਸਿਆ ਗਿਆ ਹੈ। ਇਸ ਭੂਚਾਲ ਦੀ ਗਤੀ 3.2 ਮਾਪੀ ਗਈ ਹੈ। ਕੌਮੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਭੂਚਾਲ ਦੇ ਝਟਕੇ ਰਾਤ ਸਮੇਂ 1 ਵੱਜ ਕੇ 13 ਮਿੰਟ ’ਤੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਰੂਪਨਗਰ ਵਿਚ ਧਰਤੀ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਗਿਆ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ 7 ਵਜੇ ਦੇ ਕਰੀਬ ਜੰਮੂ ਕਸ਼ਮੀਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸਦੀ ਗਤੀ ਰਿਕਟਰ ਪੈਮਾਨੇ ’ਤੇ 3.5 ਮਾਪੀ ਗਈ ਸੀ। ਇਸ ਭੂਚਾਲ ਦਾ ਕੇਂਦਰ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ। 2023-11-08 Parvasi Chandigarh Share Facebook Twitter Google + Stumbleupon LinkedIn Pinterest