ਮੁੱਖ ਸ਼ੂਟਰਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇ ਜਾਰੀ
ਅੰਮਿ੍ਰਤਸਰ/ਬਿਊਰੋ ਨਿਊਜ਼ : ਅੰਮਿ੍ਰਤਸਰ ਪੁਲੀਸ ਕਮਿਸ਼ਨਰੇਟ ਨੇ ਐੱਨਆਰਆਈ ਸੁਖਚੈਨ ਸਿੰਘ ’ਤੇ ਹੋਏ ਮਾਮਲੇ ਦੇ ਸਬੰਧ ’ਚ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਜਦਕਿ ਮੁੱਖ ਹਮਲਾਵਰ ਅਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਗਿ੍ਰਫ਼ਤਾਰ ਕੀਤੇ ਵਿਅਕਤੀਆਂ ਵਿਚ ਸੁਖਚੈਨ ਸਿੰਘ ਦਾ ਸਹੁਰਾ ਸਰਵਣ ਸਿੰਘ ਵਾਸੀ ਟਾਂਡਾ ਹੁਸਅਿਾਰਪੁਰ ਵੀ ਸ਼ਾਮਲ ਹੈ। ਸਰਵਣ ਸਿੰਘ, ਸੁਖਚੈਨ ਦੀ ਪਹਿਲੀ ਪਤਨੀ ਦਾ ਪਿਤਾ ਹੈ। ਪੁਲੀਸ ਵੱਲੋਂ ਕਾਬੂ ਕੀਤੇ ਹੋਰਨਾਂ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਤੇ ਚਮਕੌਰ ਸਿੰਘ ਦੋਵੇਂ ਵਾਸੀ ਪਿੰਡ ਠੱਠ (ਤਰਨ ਤਾਰਨ), ਹੋਟਲ ਮਾਲਕ ਦਿਗਾਂਬਰ ਅਤਰੀ ਤੇ ਹੋਟਲ ਮੈਨੇਜਰ ਅਭਿਲਾਸ਼ ਭਾਸਕਰ ਵਾਸੀ ਕੱਟੜਾ ਆਹਲੂਵਾਲੀਆ ਵਜੋਂ ਦੱਸੀ ਗਈ ਹੈ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੇ ਦੋਵਾਂ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਜਦੋਂਕਿ ਹੋਟਲ ਮਾਲਕ ਤੇ ਮੈਨੇਜਰ ਨੂੰ ਇਸ ਲਈ ਕਾਬੂ ਕੀਤਾ ਗਿਆ ਕਿਉਂਕਿ ਉਨ੍ਹਾਂ ਬਿਨਾਂ ਕੋਈ ਆਈਡੀ ਪਰੂਫ ਲਿਆਂ ਸ਼ੂਟਰਾਂ ਨੂੰ ਰੂਮ ਦਿੱਤੇ ਸਨ। ਇਕ ਸ਼ੱਕੀ ਖਿਲਾਫ਼ ਕਤਲ, ਚੋਰੀ, ਲੁੱਟ-ਖੋਹ ਤੇ ਐੱਨਡੀਪੀਐੱਸ ਕੇਸਾਂ ਸਣੇ 10 ਫੌਜਦਾਰੀ ਕੇਸ ਦਰਜ ਹਨ। ਇਕ ਮਸ਼ਕੂਕ ਫਰਵਰੀ ਵਿਚ ਕਪੂਰਥਲਾ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ ਜਦੋਂਕਿ ਉਸ ਦਾ ਸਾਥੀ, ਜਿਸ ਖਿਲਾਫ਼ ਐੱਨਡੀਪੀਐੱਸ ਦੇ ਕੇਸ ਦਰਜ ਹਨ, ਪਿਛਲੇ ਸਾਲ ਸਤੰਬਰ ਵਿਚ ਇਸੇ ਜੇਲ੍ਹ ’ਚੋਂ ਛੁੱਟਿਆ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਅਮਰੀਕਾ ਅਧਾਰਿਤ ਤਿੰਨ ਐੱਨਆਰਈਜ਼ ਸੁਖਚੈਨ ਸਿੰਘ ਦੇ ਸਾਲੇ ਸੁੁਖਵਿੰਦਰ ਸਿੰਘ, ਸਾਲੀ ਕੁਲਜਿੰਦਰ ਕੌਰ ਤੇ ਉਸ ਦੇ ਪਤੀ ਜਸਵੀਰ ਸਿੰਘ ਅਤੇ ਸੱਸ ਨਿਸ਼ਾਨ ਕੌਰ ਖਿਲਾਫ਼ ਕੇਸ ਦਰਜ ਕੀਤਾ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …