1.1 C
Toronto
Thursday, December 25, 2025
spot_img
Homeਪੰਜਾਬਸਿੱਖ ਰੈਫਰੈਂਡਮ 2020 ਦਾ ਹਾਮੀ ਨਹੀਂ : ਖਹਿਰਾ

ਸਿੱਖ ਰੈਫਰੈਂਡਮ 2020 ਦਾ ਹਾਮੀ ਨਹੀਂ : ਖਹਿਰਾ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਉੱਤੇ 2020 ਦੀ ਸਿੱਖ ਰਾਏਸ਼ੁਮਾਰੀ ਬਾਰੇ ਲੱਗਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਉਹ ਇਸ ਦੇ ਹਾਮੀ ਨਹੀਂ ਰਹੇ ਤੇ ਨਾ ਹੀ ਅਜਿਹੀ ਬਿਆਨਬਾਜ਼ੀ ਕੀਤੀ ਹੈ।
ਖਹਿਰਾ ਨੇ ਕਿਹਾ ਕੋਈ ਵੀ ਇਹ ਗੱਲ ਸਾਬਿਤ ਕਰ ਦੇਵੇ ਕਿ ਉਹ 2020 ਦੇ ਹੱਕ ਵਿੱਚ ਬੋਲੇ ਹਨ ਤਾਂ ਉਹ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਹੀ ਨਹੀਂ ਸਗੋਂ ਸਿਆਸਤ ਛੱਡ ਦੇਣਗੇ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਕਾਲ ਤਖਤ ਸਾਹਿਬ ਅੱਗੇ ਖੜ੍ਹੇ ਹੋ ਕੇ ઠਅੰਮ੍ਰਿਤਸਰ ਐਲਾਨਨਾਮੇ ‘ਤੇ ਦਸਤਖਤ ਕੀਤੇ ਸਨ ਤੇ ਸਿੱਖ ਰਾਜ ਦੀ ਗੱਲ ਕਰਨ ਵਾਲਾ ਇਹ ਮਤਾ ਉਸ ਸਮੇਂ ਦੇ ਯੂ.ਐਨ.ਓ ਦੇ ਜਨਰਲ ਸਕੱਤਰ ਰਹੇ ਬੁਤਰਸ ਘਾਲੀ ਨੂੰ ਦਿੱਤਾ ਸੀ। ਉਨ੍ਹਾਂ ਕਿਹਾ ਕਿ ઠਜਿਹੜੇ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ ਉਨ੍ਹਾਂ ‘ਤੇ ਵੀ ਦੇਸ਼ਧ੍ਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੀ ਤੇਜ਼ੀ ਟਵੀਟ ਕਰਨ ਵਿਚ ਦਿਖਾਈ ਹੈ ਉਸ ਤੋਂ ਹੈਰਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਅਹੁਦੇ ‘ਤੇ ਬੈਠੇ ਮੁੱਖ ਮੰਤਰੀ ਨੂੰ ਤੱਥਾਂ ਦੀ ਘੋਖ ਕਰਕੇ ਹੀ ਪ੍ਰਤੀਕਿਰਿਆ ਦੇਣੀ ਚਾਹੀਦੀ ਸੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਇਹ ਗੱਲ ਜ਼ਰੂਰ ਕਹੀ ਸੀ ਕਿ ਪੰਜਾਬ ਨਾਲ ਲੰਮੇ ਸਮੇਂ ਤੋਂ ਧੱਕਾ ਹੁੰਦਾ ਆ ਰਿਹਾ ਹੈ। ਕਦੇ ਪੰਜਾਬ ਦੇ ਲੋਕਾਂ ਨੂੰ ਆਪਣਾ ਸੂਬਾ ਲੈਣ ਲਈ ਮੋਰਚੇ ਲਗਾਉਣੇ ਪਏ ਸਨ। ਫਿਰ 1984 ਦਾ ਸਾਕਾ ਨੀਲਾ ਤਾਰਾ ਵਾਪਰਿਆ। 1984 ਵਿਚ ਸਿੱਖ ਨਸਲਕੁਸ਼ੀ ਹੋਈ। ਪੰਜਾਬੀ ਬੋਲਦੇ ਇਲਾਕੇ ਖੋਹੇ ਗਏ ਪੰਜਾਬ ਦੇ ਪਾਣੀਆਂ ‘ਤੇ ਡਾਕਾ ਵੱਜਾ। ਇਹ ਸਾਰੇ ਵਿਤਕਰੇ ਪੰਜਾਬ ਨਾਲ ਹੋਏ ਹਨ। ਭਾਜਪਾ ਦੇ ਜਿਹੜੇ ਲੋਕ ਉਨ੍ਹਾਂ ਵਿਰੁੱਧ ਬੋਲ ਰਹੇ ਹਨ ਉਹ ਦੱਸਣ ਕਿ ਉਨ੍ਹਾਂ ਦੇ ਵੱਡੇ ਆਗੂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਵਕਾਲਤ ਕਿਉਂ ਕਰਦੇ ਹਨ ?

RELATED ARTICLES
POPULAR POSTS