ਕਿਹਾ, ਇਹ ਸਿਰਫ ਵਿਦੇਸ਼ ਦੇ ਲੋਕਾਂ ਦੀ ਕਲਪਨਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਰੈਫਰੈਡੰਮ 2020 ‘ਤੇ ਦਿੱਤੇ ਬਿਆਨ ਸਬੰਧੀ ਕਿਹਾ ਕਿ ਇਹ ਸਿਰਫ਼ ਵਿਦੇਸ਼ ਦੇ ਲੋਕਾਂ ਦੀ ਕਲਪਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਪੰਜਾਬ ਵਿਚ ਕੋਈ ਰੈਫਰੈਡੰਮ ਨਹੀਂ ਹੋਵੇਗਾ। ਕੈਪਟਨ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਸ਼ਾਂਤੀ ਚਾਹੁੰਦੇ ਹਾਂ, ਸ਼ਾਂਤੀ ਦਾ ਮਤਲਬ ਸਥਿਰਤਾ, ਸ਼ਾਂਤੀ ਦਾ ਮਤਲਬ ਹਰ ਚੀਜ਼ ਆਮ ਵਾਂਗ ਹੋਣੀ ਚਾਹੀਦੀ ਹੈ। ਚੇਤੇ ਰਹੇ ਕਿ ਪਿਛਲੇ ਦਿਨੀਂ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਰੈਫਰੰਡਮ 2020 ਦਾ ਸਮਰਥਨ ਕਰਦੇ ਹਨ ਕਿਉਂਕਿ ਉਹ ਅੱਤ ਦਾ ਸੰਤਾਪ ਹੰਢਾ ਚੁੱਕੇ ਸਿੱਖਾਂ ਵੱਲੋਂ ਆਪਣੇ ਹੱਕ ਮੰਗਣ ਦਾ ਇੱਕ ਜ਼ਰੀਆ ਹੈ।
ਪੰਜਾਬ ‘ਚ ਸਲਾਨਾ ਔਸਤਨ 170 ਤੋਂ ਜ਼ਿਆਦਾ ਮਾਮਲੇ ਆਉਂਦੇ ਹਨ ਕਿਡਨੀ ਟਰਾਂਸਪਲਾਂਟ ਦੇ
ਜਿਗਰੇ ਵਾਲੀਆਂ ਪੰਜਾਬਣਾਂ : ਕਿਡਨੀ ਦੇਣ ਵਾਲਿਆਂ ‘ਚ 70-80 ਫੀਸਦੀ ਮਹਿਲਾਵਾਂ, ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਪਤਨੀਆਂ 50 ਫੀਸਦੀ, ਮਾਵਾਂ 20 ਫੀਸਦੀ ਤੇ ਭੈਣਾਂ 10 ਫੀਸਦੀ
ਅੰਮ੍ਰਿਤਸਰ :
ਅਸੀਂ ਰਾਹੀ ਤੇਰਿਆਂ ਰਾਹਾਂ ਦੇ,
ਕਿਸੇ ਹੋਰ ਰਾਹੇ ਨੀ ਜਾ ਸਕਦੇ,
ਆਪਣੀ ਜ਼ਿੰਦਗੀ ਤੇਰੇ ਤੋਂ ਵਾਰ ਦੇਈਏ,
ਪਰ ਦੁੱਖ ਤੇਰੇ ਨਹੀਂ ਸਹਿ ਸਕਦੇ।
ਜੀ ਹਾਂ, ਆਪਣੀ ਪਰਵਾਹ ਨਾ ਕਰ ਆਪਣੇ ਪਤੀਆਂ ਦੀ ਜਾਨ ਬਚਾਉਣ ਵਾਲੀਆਂ ਪੰਜਾਬਣਾਂ ‘ਤੇ ਪੰਜਾਬ ਨੂੰ ਮਾਣ ਕਰਨਾ ਚਾਹੀਦਾ ਹੈ। ਕਿਡਨੀ ਟਰਾਂਸਪਲਾਂਟ ਮਾਮਲੇ ‘ਚ ਸਭ ਤੋਂ ਜ਼ਿਆਦਾ ਗਿਣਤੀ ਮਹਿਲਾਵਾਂ ਦੀ ਹੈ। ਪੁਰਸ਼ਾਂ ਦੇ ਮੁਕਾਬਲੇ 70 ਤੋਂ 80 ਫੀਸਦੀ ਤੱਕ ਮਹਿਲਾਵਾਂ ਆਪਣੀ ਕਿਡਨੀ ਦੇਣ ‘ਚ ਦੇਰ ਨਹੀਂ ਲਗਾਉਂਦੀਆਂ। ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਪਤਨੀਆਂ 50 ਫੀਸਦੀ, ਮਾਵਾਂ 20 ਫੀਸਦੀ, 10 ਫੀਸਦੀ ਦੇ ਲਗਭਗ ਭੈਣਾਂ ਸ਼ਾਮਲ ਹਨ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਸੀਨੀਅਰ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ‘ਚ ਹਰ ਸਾਲ ਔਸਤਨ 170 ਤੋਂ ਜ਼ਿਆਦਾ ਮਾਮਲੇ ਆਉਂਦੇ ਹਨ। ਇਨ੍ਹਾਂ ‘ਚ ਮਹਿਲਾ ਡੋਨਰ ਸਭ ਤੋਂ ਜ਼ਿਆਦਾ ਹਨ। ਇਸ ਸਾਲ ਅਜੇ ਤੱਕ ਕਿਡਨੀ ਟਰਾਂਸਪਲਾਂਟ ਦੇ 87 ਮਾਮਲੇ ਆ ਚੁੱਕੇ ਹਨ। ਇਥੇ ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ, ਗੁਰਦਾਸਪੁਰ, ਕਪੂਰਥਲਾ, ਪਠਾਨਕੋਟ, ਜਲੰਧਰ, ਬਟਾਲਾ ਅਤੇ ਹੁਸ਼ਿਆਰਪੁਰ ਦੇ ਲੋਕ ਆਉਂਦੇ ਹਨ ਜਦਕਿ ਸੂਬੇ ‘ਚ ਦੋ ਹੋਰ ਥਾਵਾਂ ਪਟਿਆਲਾ ਅਤੇ ਫਰੀਦਕੋਟ ‘ਚ ਵੀ ਕਿਡਨੀ ਕਮੇਟੀਆਂ ਮਨਜ਼ੂਰੀ ਦਿੰਦੀਆਂ ਹਨ। ਉਥੋਂ ਦੇ ਅੰਕੜੇ ਵੀ ਤਕਰੀਬਨ ਇਸੇ ਔਸਤ ‘ਚ ਆਉਂਦੇ ਹਨ।
ਮਾਹਰਾਂ ਦੀ ਟਿੱਪਣੀ : ਕਿਡਨੀ ਦੇਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ : ਕਿਡਨੀ ਦੇਣ ਤੋਂ ਬਾਅਦ ਸਰੀਰਕ ਕਮਜ਼ੋਰੀਆਂ ਨਹੀਂ ਹੁੰਦੀ। ਕਿਡਨੀ ਦੇਣ ਤੋਂ ਬਾਅਦ ਪੁਰਸ਼ ਬੱਚਾ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ ਅਤੇ ਇਸੇ ਤਰ੍ਹਾਂ ਮਹਿਲਾ ਨੂੰ ਵੀ ਕਿਡਨੀ ਦੇਣ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਵੀ ਬੱਚਾ ਪੈਦਾ ਕਰਨ ਦੇ ਸਮਰੱਥ ਹੁੰਦੀ ਹੈ। ਇਸ ਤਰ੍ਹਾਂ ਦੋਵੇਂ ਪੁਰਸ਼ ਅਤੇ ਮਹਿਲਾ ਕਿਡਨੀ ਦੇਣ ਤੋਂ ਬਾਅਦ ਨਾਰਮਲ ਜ਼ਿੰਦਗੀ ਜੀ ਸਕਦੇ ਹਨ ਅਤੇ ਬੱਚਾ ਪੈਦਾ ਕਰ ਸਕਦੇ ਹਨ।
-ਸੁਰਿੰਦਰ ਪਾਲ, ਐਮ ਐਸ ਗੁਰੂ ਨਾਨਕ ਦੇਵ ਹਸਪਤਾਲ
ਪੀਜੀਆਈ ਸਟੱਡੀ ‘ਚ ਇਹ
ਪੁਰਸ਼ਾਂ ਦਾ ਯੋਗਦਾਨ ਮਾਤਰ 13 ਫੀਸਦੀ…ਪੀਜੀਆਈ ਦੇ ਸਾਬਕਾ ਡੀਨ ਡਾ. ਵਿਨੈ ਸੁਖੀਜਾ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਵਿਵੇਕ ਕੁਮਾਰ ਦੀ ਇੰਡੀਅਨ ਜਨਰਲ ਆਫ਼ ਨੇਫਰੋਲਾਜੀ ਸਟੱਡੀ ‘ਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਮਾਤਰ 13 ਫੀਸਦੀ ਪਤੀਆਂ ਨੇ ਪਤਨੀਆਂ ਨੂੰ ਕਿਡਨੀਆਂ ਦਿੱਤੀਆਂ ਹਨ।
ਸਮਾਜ ਨੂੰ ਸੰਦੇਸ਼ ਦਿੰਦੇ ਤਿੰਨ ਉਦਾਹਰਣ
ਕੇਸ 1 : ਕਿਡਨੀ ਦੇ ਕੇ ਬਚਾਈ ਇਕ-ਦੂਜੇ ਦੇ ਪਤੀ ਦੀ ਜਾਨ
ਪਤਨੀਆਂ ਦਾ ਮਾਮਲੇ ‘ਚ ਇਹ ਵੀ ਇਕ ਤੱਥ ਹੈ ਕਿ ਉਹ ਬਲੱਡ ਗਰੁੱਪ ਨਾ ਮਿਲਣ ‘ਤੇ ਵੀ ਆਪਣੇ ਵਰਗੀ ਮਹਿਲਾ ਦੇ ਪਤੀ ਨੂੰ ਕਿਡਨੀ ਦੇ ਕੇ ਆਪਣੇ ਪਤੀ ਦੇ ਲਈ ਕਿਡਨੀ ਅਰੇਂਜ ਕਰਦੀ ਹੈ। ਇਹ ਅੰਕੜਾ 5 ਫੀਸਦੀ ਤੱਕ ਹੈ। ਬਾਕੀ ਦੇ 30 ਫੀਸਦੀ ‘ਚ ਪਿਤਾ, ਭਾਈ, ਬੇਟਾ ਸ਼ਾਮਲ ਹੁੰਦਾ ਹੈ।
ਕੇਸ 2 : ਜਦੋਂ ਕਿਤੋਂ ਮਦਦ ਨਹੀਂ ਮਿਲੀ ਤਾਂ ਅੱਗੇ ਆਏ ਮਾਂ
ਹੁਣ ਮੁਕੇਰੀਆਂ ਨਿਵਾਸੀ 22 ਸਾਲਾ ਸਾਹੁਲ ਰਾਣਾ ਨੂੰ ਹੀ ਲੈ ਲਓ। ਇਲਾਜ ‘ਚ ਸਭ ਕੁਝ ਦਾਅ ‘ਤੇ ਲਗ ਗਿਆ, ਕੋਈ ਵੀ ਕਿਡਨੀ ਦੇਣ ਲਈ ਰਾਜ਼ੀ ਨਹੀਂ ਹੋਇਆ। ਆਖਰ ‘ਚ ਉਨ੍ਹਾਂ ਦੀ 52 ਸਾਲਾ ਮਾਂ ਸੁਮਨ ਨੇ ਆਪਣੀ ਕਿਡਨੀ ਦੇ ਕੇ ਆਪਣੇ ਬੇਟੇ ਦੀ ਜ਼ਿੰਦਗੀ ਬਚਾਈ
ਕੇਸ 3 : ਵਿਆਹੀ ਹੋਈ ਭੈਣ ਨੇ ਬਚਾਈ ਭਰਾ ਦੀ ਜਾਨ
30 ਸਾਲਾ ਜਗਪ੍ਰੀਤ ਸਿੰਘ ਦੀਆਂ ਚਾਰ ਭੈਣਾਂ ‘ਚੋਂ ਸਭ ਤੋਂ ਵੱਡੀ 42 ਸਾਲਾ ਰਮਨਦੀਪ ਕੌਰ ਨੇ ਭਰਾ ਦੀ ਜ਼ਿੰਦਗੀ ਬਚਾਉਣ ਦੇ ਲਈ ਆਪਣੀ ਕਿਡਨੀ ਦੇ ਦਿੱਤੀ। ਉਨ੍ਹਾਂ ਦੇ ਪਤੀ ਨੇ ਕਿਹਾ ਇਹ ਮੇਰਾ ਸਾਲਾ ਨਹੀਂ ਮੇਰਾ ਬੇਟਾ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …