Breaking News
Home / ਸੰਪਾਦਕੀ / ਪੰਜਾਬ ‘ਚ ਕੈਂਸਰਦਾ ਅੱਤਵਾਦ

ਪੰਜਾਬ ‘ਚ ਕੈਂਸਰਦਾ ਅੱਤਵਾਦ

ਪੰਜਾਬ ਨੂੰ ਕੈਂਸਰ ਨੇ ਬੁਰੀ ਤਰ੍ਹਾਂ ਆਪਣੀਲਪੇਟਵਿਚਲੈਲਿਆਹੈ। ਕੇਂਦਰੀਸਿਹਤਮੰਤਰਾਲੇ ਦੀਰਿਪੋਰਟ ਅਨੁਸਾਰ ਕੈਂਸਰਕਾਰਨ ਰੋਜ਼ਾਨਾ ਔਸਤਨ 43 ਮੌਤਾਂ ਇਕੱਲੇ ਪੰਜਾਬਵਿਚ ਹੁੰਦੀਆਂ ਹਨ।
ਤਾਜ਼ਾਵੇਰਵਿਆਂ ਅਨੁਸਾਰਪੰਜਾਬਵਿਚਕੈਂਸਰਨਾਲਪਹਿਲੀਜਨਵਰੀ 2014 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਹੋਈਆਂ ਹਨਅਤੇ ਹਰਵਰ੍ਹੇ ਇਹ ਦਰ ਵੱਧ ਰਹੀ ਹੈ। ਸਾਲ 2014 ‘ਚ 15,171, 2015 ‘ਚ 15,784 ਅਤੇ ਸਾਲ 2016 ‘ਚ 16,423 ਮੌਤਾਂ ਕੈਂਸਰਕਾਰਨ ਹੋਈਆਂ ਹਨ। ਇਨ੍ਹਾਂ ਤਿੰਨਵਰ੍ਹਿਆਂ ਵਿਚਕੈਂਸਰ ਨੇ 93,690 ਲੋਕਾਂ ਨੂੰ ਆਪਣੀਜਕੜਵਿਚਲਿਆ ਹੈ। ਪੰਜਾਬਵਿਚਹਰਵਰ੍ਹੇ ਔਸਤਨ 31 ਹਜ਼ਾਰਲੋਕਕੈਂਸਰਦੀਲਪੇਟਵਿਚ ਆ ਰਹੇ ਹਨ।  ਕੁਝ ਸਾਲਪਹਿਲਾਂ ਤੱਕ ਪੰਜਾਬਵਿਚਕੈਂਸਰਦੀਬਿਮਾਰੀਮਾਲਵਾ ਖਿੱਤਾ ਵਿਚ ਹੀ ਜ਼ਿਆਦਾਮਾਰਕਰਰਹੀ ਸੀ ਪਰ ਹੁਣ ਮਾਝਾਅਤੇ ਦੁਆਬਾ ਵੀ ਇਸ ਦੀਜਕੜ ‘ਚ ਆ ਚੁੱਕਾ ਹੈ।ਪੰਜਾਬ ‘ਚ ਕੈਂਸਰਦੀਭਿਆਨਕਬਿਮਾਰੀ ਅੱਤਵਾਦ ਨਾਲੋਂ ਘੱਟ ਕਹਿਰਨਹੀਂ ਕਰਰਹੀ।ਸੰਸਾਰਵਿਚਆਮਦੇਸ਼ਾਂ ਅੰਦਰਕੈਂਸਰਦੀਦਰ ਇਕ ਲੱਖ ਜਨਸੰਖਿਆ ਪਿੱਛੇ ਇਕ ਵਿਅਕਤੀ ਹੈ, ਜਦੋਂਕਿ ਪੰਜਾਬ ਦੇ ਇਕੱਲੇ ਮਾਲਵਾਖੇਤਰ ‘ਚ ਹੀ ਦੁਨੀਆ ਭਰ ‘ਚ ਕੈਂਸਰਦੀਦਰ ਤੋਂ 107 ਗੁਣਾਂ ਜ਼ਿਆਦਾਕੈਂਸਰਦੀਮਾਰਹੈ। ਦੁਆਬਾ ਖੇਤਰਵਿਚ ਇਕ ਲੱਖ ਲੋਕਾਂ ਪਿੱਛੇ 87 ਅਤੇ ਮਾਝਾਵਿਚ ਇਕ ਲੱਖ ਪਿੱਛੇ 66 ਲੋਕਕੈਂਸਰਪੀੜਤਹਨ।ਪੰਜਾਬ ਦੇ ਕੈਂਸਰਸਪੈਸ਼ਲਿਸਟਹਸਪਤਾਲਾਂ ਵਿਚ ਜਾ ਕੇ ਸਥਿਤੀਦੇਖੀਜਾਵੇ ਤਾਂ ਬੰਦੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀਹੈ।ਜੰਮਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੈਂਸਰਦੀਬਿਮਾਰੀਦੀਲਪੇਟਵਿਚ ਆ ਰਹੇ ਹਨ।ਕੈਂਸਰਪੀੜਤਬਿਮਾਰੀ ਤੋਂ ਤੰਗ ਆ ਕੇ ਮੌਤ ਲਈ ਦੁਹਾਈਆਂ ਦਿੰਦੇ ਦੇਖੇ ਜਾ ਸਕਦੇ ਹਨ। ਉਪਰੋਕਤ ਅੰਕੜੇ ਪੰਜਾਬ ‘ਚ ਕੈਂਸਰ ਦੇ ਕਹਿਰ ਨੂੰ ਬਿਆਨਕਰਨਲਈਕਾਫ਼ੀਹਨਪਰਹੈਰਾਨੀਦੀ ਗੱਲ ਹੈ ਕਿ ਪੰਜਾਬਸਰਕਾਰ ਨੇ ਕੈਂਸਰਦੀਰੋਕਥਾਮ ਜਾਂ ਪੰਜਾਬ ‘ਚ ਇਸ ਦੇ ਤੇਜ਼ੀ ਨਾਲਫ਼ੈਲਣਸਬੰਧੀ ਖੋਜ ਕਰਨਵਾਲੇ ਪਾਸੇ ਬਿਲਕੁਲ ਵੀਯਤਨਨਹੀਂ ਕੀਤੇ। ਦੁਨੀਆ ਭਰਵਿਚਕੈਂਸਰ ਦੇ ਇਲਾਜ ਨੂੰ ਲੈ ਕੇ ਵੱਡੀ ਪੱਧਰ ‘ਤੇ ਵਿਗਿਆਨਕ ਖੋਜਾਂ ਚੱਲ ਰਹੀਆਂ ਹਨਪਰਫ਼ਿਲਹਾਲ ਇਸ ਬਿਮਾਰੀ ਦੇ ਇਲਾਜਦਾ ਕੋਈ ਪੱਕਾ ਤੋੜਨਹੀਂ ਲੱਭਿਆ ਜਾ ਸਕਿਆ। ਬੇਸ਼ੱਕ ਪੱਛਮੀ ਦੇਸ਼ਾਂ ਵਿਚਕੈਂਸਰਦੀਬਿਮਾਰੀ, ਭਾਰਤਵਰਗੇ ਮੁਲਕਾਂ ਨਾਲੋਂ 10 ਗੁਣਾਂ ਵਧੇਰੇ ਹੈ, ਪਰਜਾਗਰੂਕਤਾਅਤੇ ਇਲਾਜਦੀਆਂ ਸਹੂਲਤਾਂ ਕਾਰਨਕੈਂਸਰਕਾਰਨ ਮੌਤਾਂ ਦੀਗਿਣਤੀ ਪੱਛਮੀ ਮੁਲਕਾਂ ਵਿਚ, ਭਾਰਤਵਰਗੇ ਮੁਲਕਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।ਕੈਂਸਰ ਦੇ ਇਲਾਜਨਾਲੋਂ ਵੀਵਧੇਰੇ ਇਹ ਗੱਲ ਅਹਿਮੀਅਤ ਰੱਖਦੀ ਹੈ ਕਿ ਆਖ਼ਰਕਾਰਕੈਂਸਰ ਦੇ ਪੈਦਾਹੋਣ ਦੇ ਕੀ ਕਾਰਨਹਨਅਤੇ ਇਸ ਤੋਂ ਬਚਾਅਕਿਵੇਂ ਹੋ ਸਕਦਾ ਹੈ? ਅਜੋਕੀ ਮਨੁੱਖੀ ਜੀਵਨਸ਼ੈਲੀਅਤੇ ਖਾਣ-ਪੀਣਦੀਆਂ ਆਦਤਾਂ ਵਿਚ ਤੇਜ਼ੀ ਨਾਲ ਆ ਰਹੇ ਬਦਲਾਓਅਤੇ ਆਲਮੀ ਪੱਧਰ ‘ਤੇ ਪ੍ਰਦੂਸ਼ਣਕਾਰਨਜਲਵਾਯੂ ‘ਚ ਆ ਰਹੇ ਭਾਰੀਵਿਗਾੜਕਾਰਨਕੈਂਸਰਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਮਨੁੱਖੀ ਜੀਵਨਵਿਚ ਵੱਧ ਰਹੀ ਭੱਜ-ਦੌੜ ਅਤੇ ਮਸ਼ੀਨੀਕਰਨ ਨੇ ਮਨੁੱਖੀ ਜੀਵਨਸ਼ੈਲੀਵਿਚ ਵੱਡੇ ਵਿਕਾਰਪੈਦਾਕੀਤੇ ਹਨ, ਜਿਨ੍ਹਾਂ ਦੇ ਫਲਸਰੂਪ ਹੀ ਭਿਆਨਕ ਤੇ ਜਾਨਲੇਵਾਬਿਮਾਰੀਆਂ ਪੈਦਾ ਹੋ ਰਹੀਆਂ ਹਨ।ਕੈਂਸਰ ਦੇ ਪੈਦਾਹੋਣਅਤੇ ਵਧਣ-ਫੁਲਣ ਦੇ ਭਾਵੇਂ ਅਨੇਕਾਂ ਕਾਰਨਹਨਪਰ ਇਸ ਦਾ ਵੱਡਾ ਕਾਰਨਪ੍ਰਦੂਸ਼ਿਤ ਹੋ ਰਿਹਾਵਾਤਾਵਰਨਅਤੇ ਨਸ਼ਿਆਂ ਦੀ ਵੱਧ ਰਹੀਵਰਤੋਂ ਹੈ। ਤੰਬਾਕੂ-ਯੁਕਤਨਸ਼ੇ, ਮਾਸਅਤੇ ਸ਼ਰਾਬਦੀਵਰਤੋਂ ਮਨੁੱਖੀ ਸਰੀਰਅੰਦਰਲੇ ਸਿਹਤਮੰਦਸੈੱਲਾਂ ਨੂੰ ਕਮਜ਼ੋਰ ਕਰਦਿੰਦੀ ਹੈ ਜਿਸ ਨਾਲਕੈਂਸਰਅਤੇ ਹੋਰਬਿਮਾਰੀਆਂ ਦੇ ਸੈੱਲਭਾਰੂ ਹੋ ਜਾਂਦੇ ਹਨਅਤੇ ਸਾਡੇ ਸਰੀਰ ਨੂੰ ਰੋਗਾਂ ਵਿਚਜਕੜਲੈਂਦੇ ਹਨ। ਜਿਨ੍ਹਾਂ ਮੁਲਕਾਂ ਵਿਚਸ਼ਰਾਬਅਤੇ ਤੰਬਾਕੂ-ਯੁਕਤਨਸ਼ਿਆਂ ਦੀਮਨਾਹੀ ਹੈ, ਉੱਥੇ ਕੈਂਸਰਬਹੁਤ ਘੱਟ ਹੁੰਦਾ ਹੈ। ਪੰਜਾਬ ਦੇ ਸਿਰਕੱਢ ਅਤੇ ਬਹੁਗਿਣਤੀ ਸਿੱਖ ਭਾਈਚਾਰੇ ਵਿਚਸ਼ਰਾਬਦੀਵਰਤੋਂ ਵੱਧ ਕਰਨਾਵੀਕੈਂਸਰਦਾ ਇਕ ਕਾਰਨਬਣਰਿਹਾ ਹੈ।
ਪੰਜਾਬ ‘ਚ ਕੈਂਸਰ ਦੇ ਪੈਦਾਹੋਣਲਈਸਭ ਤੋਂ ਵੱਡਾ ਕਾਰਨਪਾਣੀਵਿਚ ਘੁਲ ਰਿਹਾ ਜ਼ਹਿਰਹੈ।ਭਾਰਤ ਦੇ ਕੇਂਦਰੀਪੀਣਯੋਗ ਪਾਣੀਅਤੇ ਸਫ਼ਾਈਮੰਤਰਾਲੇ ਦੀ ਇਕ ਰਿਪੋਰਟ ਅਨੁਸਾਰ ਪੰਜਾਬਦਾਪਾਣੀ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਿਆ ਹੈ ਅਤੇ ਇਸ ਨਾਲ ਬੱਚਿਆਂ, ਬਜ਼ੁਰਗਾਂ ‘ਤੇ ਸਭ ਤੋਂ ਵੱਧ ਮਾਰੂਅਸਰ ਹੋ ਰਿਹਾਹੈ।ਰਿਪੋਰਟ ਅਨੁਸਾਰ ਪੰਜਾਬ ਦੇ ਪਾਣੀਵਿਚਤਾਂਬਾ, ਲੋਹਾ, ਐਲਮੂਨੀਅਮਅਤੇ ਸੀਸਾ ਇੰਨੀਮਾਤਰਾਵਿਚ ਵੱਧ ਗਿਆ ਹੈ ਕਿ ਪ੍ਰਦੂਸ਼ਿਤਪਾਣੀਦਾਦਾਇਰਾ 350 ਗੁਣਾਂ ਵੱਧ ਗਿਆ ਹੈ।ਪੰਜਾਬ ਦੇ ਉਦਯੋਗਾਂ, ਕਾਰਖਾਨਿਆਂ ਅਤੇ ਰੰਗਾਈ ਵਾਲੀਆਂ ਫ਼ੈਕਟਰੀਆਂ ਵਿਚੋਂ ਨਿਕਲਣਵਾਲੇ ਗੰਦੇ ਪਾਣੀ ਨੂੰ ਸਾਫ਼ਕਰਨਲਈਟਰੀਟਮੈਂਟਪਲਾਂਟ ਲਗਾਉਣ ਦੇ ਖ਼ਰਚੇ ਬਚਾਉਣ ਲਈਇਨ੍ਹਾਂ ਕਾਰਖਾਨਿਆਂ ਦੇ ਮਾਲਕਾਂ ਵਲੋਂ ਡੂੰਘੇ ਬੋਰਕਰਕੇ ਗੰਦਾਪਾਣੀ ਸਿੱਧਾ ਧਰਤੀਹੇਠਲੀਸਤ੍ਹਾਵਿਚ ਸੁੱਟਿਆ ਜਾ ਰਿਹਾਹੈ। ਇਹ ਗੰਦਾਪਾਣੀਧਰਤੀਹੇਠਲੇ ਪਾਣੀਵਿਚਰਸਾਇਣਾਂ ਅਤੇ ਭਾਰੀਧਾਤੂਆਂ ਦੀ ਮੌਜੂਦਗੀ ਨੂੰ ਕਈ ਗੁਣਾ ਵਧਾਦਿੰਦਾ ਹੈ, ਜਿਸ ਕਾਰਨ ਮਨੁੱਖ ਦੇ ਪੀਣਵਾਲਾ ਸਮੁੱਚਾ ਪਾਣੀ ਗੰਧਲਾਅਤੇ ਜ਼ਹਿਰੀਲਾ ਹੋ ਰਿਹਾਹੈ। ਇਸ ਦੇ ਨਾਲਪੰਜਾਬਵਿਚਕਿਸਾਨਾਂ, ਵਪਾਰੀਆਂ, ਦੁਕਾਨਦਾਰਾਂ ਵਿਚਲੋਭਦੀਪ੍ਰਵਿਰਤੀਵੀਖਾਣ-ਪੀਣਵਾਲੀਆਂ ਵਸਤਾਂ ਵਿਚਮਿਲਾਵਟਰੂਪੀ ਜ਼ਹਿਰਪਰੋਸਰਹੀਹੈ।ਫ਼ਸਲਾਂ ਵਿਚਭਾਰੀਕੀਟਨਾਸ਼ਕਾਂ ਅਤੇ ਵੱਧ ਝਾੜਲੈਣਲਈਖ਼ਤਰਨਾਕਮਾਤਰਾਵਿਚਰਸਾਇਣਕਖਾਦਾਂ ਦੀਵਰਤੋਂ ਨੇ ਵੀਪੰਜਾਬ ‘ਚ ਕੈਂਸਰ ਦੇ ਕਹਿਰ ਨੂੰ ਵਧਾਉਣ ‘ਚ ਯੋਗਦਾਨਪਾਇਆਹੈ। ਜਿਸ ਤਰ੍ਹਾਂ ਦੀਜੀਵਨ-ਜਾਚ, ਕੁਦਰਤ ਪ੍ਰਤੀਸੰਵੇਦਨਸ਼ੀਲਤਾਅਤੇ ਸਾਦਾਰਹਿਣ-ਸਹਿਣਅਤੇ ਖਾਣ-ਪੀਣ ਸਿੱਖ ਗੁਰੂ ਸਾਹਿਬਾਨ ਨੇ ਦਰਸਾਇਆ ਹੈ, ਜੇਕਰ ਉਸ ਮੁਤਾਬਕ ਪੰਜਾਬ ਦੇ ਲੋਕ ਜ਼ਿੰਦਗੀ ਜੀਅ ਰਹੇ ਹੁੰਦੇ ਤਾਂ ਪੰਜਾਬ ‘ਚ ਕੈਂਸਰਦੀਇੰਨੀਮਾਰਨਹੀਂ ਵਗਣੀ ਸੀ। ਕਿਉਂਕਿ ਪ੍ਰਦੂਸ਼ਣ-ਰਹਿਤਵਾਤਾਵਰਨਵਿਚਰਹਿਣ, ਸ਼ਰਾਬ, ਨਸ਼ਿਆਂ ਤੇ ਫ਼ਿਕਰਾਂ ਤੋਂ ਰਹਿਤਸਾਦਾ, ਸਾਫ਼ਅਤੇ ਸ਼ੁੱਧ ਭੋਜਨਖਾਣਵਾਲੇ ਵਿਅਕਤੀ ਨੂੰ ਕੈਂਸਰ ਹੋ ਹੀ ਨਹੀਂ ਸਕਦਾ।
ਇਨ੍ਹਾਂ ਸਾਰੇ ਕਾਰਨਾਂ ਨੂੰ ਲੈ ਕੇ ਪੰਜਾਬ ‘ਚ ਕੈਂਸਰਵਰਗੀਬਿਮਾਰੀ ਦੇ ਪੈਰ ਤੇਜ਼ੀ ਨਾਲਪਸਰੇ ਹਨ।ਪਰਪੰਜਾਬਸਰਕਾਰਵਲੋਂ ਸਿਰਫ਼’ਕੈਂਸਰਰਾਹਤਫ਼ੰਡਾਂ’ਦੀਸਥਾਪਤੀਨਾਲ ਹੀ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਣਾਕਾਫ਼ੀਨਹੀਂ ਹੈ।ਲੋੜ ਹੈ, ਇਸ ਵੇਲੇ ਪੰਜਾਬਦੀਆਂ ਆਉਣ ਵਾਲੀਆਂ ਨਸਲਾਂ ਦੀਤਬਾਹੀਕਰਰਹੇ ਕੈਂਸਰ ਰੋਗ ਦੀਰੋਕਥਾਮਲਈਵਿਗਿਆਨਕ ਖੋਜਾਂ ਕਰਵਾਈਆਂ ਜਾਣਅਤੇ ਪੌਣ-ਪਾਣੀ ਨੂੰ ਜ਼ਹਿਰੀਲਾਹੋਣ ਤੋਂ ਬਚਾਉਣ ਲਈਸਰਕਾਰਸਖ਼ਤੀਵਰਤੇ। ਇਸ ਦੇ ਨਾਲ-ਨਾਲਸਮਾਜ ਦੇ ਧਾਰਮਿਕ, ਸਮਾਜਿਕਅਤੇ ਰਾਜਨੀਤਕਵਰਗਾਂ ਦੀ ਸਾਂਝੀ ਸ਼ਮੂਲੀਅਤ ਜ਼ਰੀਏ ਲੋਕਾਂ ਨੂੰ ਸਾਦਗੀਭਰਪੂਰਜੀਵਨਸ਼ੈਲੀ ਵੱਲ ਪ੍ਰੇਰਿਤਕਰਨਅਤੇ ਕੁਦਰਤ ਦੀਸੰਭਾਲਪ੍ਰਤੀਜਾਗਰੂਕਤਾਵੀਪੈਦਾਕੀਤੀਜਾਣੀ ਜ਼ਰੂਰੀਹੈ।

Check Also

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਘਟਨਾਕ੍ਰਮ

ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਚ ਇਕ ਔਰਤ ਨਾਲ ਕੀਤੇ ਗਏ ਅਣਮਨੁੱਖੀ ਵਰਤਾਰੇ …