Breaking News
Home / ਸੰਪਾਦਕੀ / ਅਜੇ ਤੱਕ ਰਿਸਰਹੇ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜ਼ਖ਼ਮ

ਅਜੇ ਤੱਕ ਰਿਸਰਹੇ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜ਼ਖ਼ਮ

31 ਅਕਤੂਬਰ 1984 ਨੂੰ ਭਾਰਤਦੀਪ੍ਰਧਾਨਮੰਤਰੀਇੰਦਰਾ ਗਾਂਧੀਦੀ ਹੱਤਿਆ ਤੋਂ ਬਾਅਦ ਸਿੱਖਾਂ ਦੇ ਖ਼ਿਲਾਫ਼ ਸੋਚਿਆ ਸਮਝਿਆਕਤਲੇਆਮ ਹੋਇਆ। ਰਾਜਧਾਨੀ ਦਿੱਲੀ ਸਮੇਤਭਾਰਤਭਰ ਦੇ 18 ਸੂਬਿਆਂ ਵਿਚਲੇ 110 ਮੁੱਖ ਸ਼ਹਿਰਾਂ ਵਿਚਗਿਣੀ-ਮਿਥੀਅਤੇ ਇਕੋ-ਜਿਹੀ ਯੋਜਨਾਤਹਿਤ ਸਿੱਖਾਂ ਦਾਭਿਆਨਕਕਤਲੇਆਮ ਹੋਇਆ। ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੇ 19 ਨਵੰਬਰ 1984 ਨੂੰ ਵੋਟ ਕਲੱਬ ਨਵੀਂ ਦਿੱਲੀ ਵਿਖੇ ਇੰਦਰਾ ਗਾਂਧੀ ਦੇ ਜਨਮਦਿਨ’ਤੇ ਕਿਹਾ ਸੀ, ‘ਇੰਦਰਾ ਜੀ ਦੇ ਕਤਲ ਤੋਂ ਬਾਅਦਦੇਸ਼ਵਿਚ ਕੁਝ ਦੰਗ਼ੇ ਹੋਏ। ਸਾਨੂੰਪਤਾ ਹੈ ਕਿ ਲੋਕੀਂ ਕਾਫ਼ੀ ਗੁੱਸੇ ਵਿਚਸਨ ਲੱਗਦਾ ਸੀ ਪੂਰਾਭਾਰਤ ਹਿੱਲ ਗਿਆ ਹੈ, ਪਰਜਦੋਂ ਇਕ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀਕੰਬਦੀ ਹੀ ਹੈ।’
ਇਕੱਲੇ ਦਿੱਲੀ ਵਿਚ ਹੀ ਸਰਕਾਰੀਰਿਕਾਰਡ ਅਨੁਸਾਰ 2733 ਕਤਲ ਹੋਏ। ਜ਼ਖ਼ਮੀਆਂ ਦੀਗਿਣਤੀ 2966 ਅਤੇ ਜਾਇਦਾਦਦੀ ਲੁੱਟ ਖਸੁੱਟ ਅਤੇ ਸਾੜ-ਫ਼ੂਕਦੀਆਂ ਘਟਨਾਵਾਂ 10,897 ਵਾਪਰੀਆਂ। ਇਸੇ ਦੌਰਾਨ ਦਿੱਲੀ ਵਿਚਫ਼ਿਰਕੂਕਤਲੇਆਮ ਨੂੰ ਰੋਕਣਲਈਸੀਨੀਅਰਵਕੀਲ ਤੇ ਵਿਰੋਧੀਧਿਰ ਦੇ ਨੇਤਾਰਾਮਜੇਠਮਲਾਨੀ ਗ੍ਰਹਿਮੰਤਰੀਪੀ.ਵੀ. ਨਰਸਿਮਹਾਰਾਓ ਨੂੰ ਮਿਲੇ। ਕਈ ਹੋਰ ਧਰਮ-ਨਿਰਪੱਖ ਆਗੂਆਂ ਨੇ ਵੀਸਰਕਾਰ ਨੂੰ ਹਾਲਾਤਾਂ ‘ਤੇ ਕਾਬੂ ਪਾਉਣ ਲਈ ਆਖਿਆ, ਪਰਸਰਕਾਰੀ ਤੌਰ ‘ਤੇ ਕੋਈ ਵੀ ਅਜਿਹੀ ਕਾਰਵਾਈਨਹੀਂ ਕੀਤੀ ਗਈ, ਜਿਸ ਨਾਲਹਾਲਾਤਾਂ ਨੂੰ ਮੁੱਢਲੇ ਪੜਾਅ’ਤੇ ਹੀ ਕਾਬੂਕਰਲਿਆਜਾਂਦਾ।ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਅੱਜ 35 ਸਾਲਬੀਤ ਚੁੱਕੇ ਹਨ, ਪਰ ਇਸ ਦੇ ਪੀੜਤਾਂ ਦੇ ਜ਼ਖ਼ਮਹਾਲੇ ਵੀਤਾਜ਼ਾਹਨ। ਇਕੱਲੇ ਨਵੀਂ ਦਿੱਲੀ ‘ਚ ਹੋਏ 2733 ਕਤਲਾਂ (ਸਰਕਾਰੀਰਿਕਾਰਡ ਅਨੁਸਾਰ) ਵਿਚੋਂ ਮਹਿਜ ਇਕ ਦਰਜਨਮਾਮਲਿਆਂ ਵਿਚਤਿੰਨ ਕੁ ਦਰਜਨਵਿਅਕਤੀਆਂ ਨੂੰ ਹੀ ਸਾਧਾਰਨ ਉਮਰ ਕੈਦਦੀ ਸਜ਼ਾ ਹੋਈ। ਪਿਛਲੇ ਵਰ੍ਹੇ ਕਾਂਗਰਸਪਾਰਟੀ ਦੇ ਪ੍ਰਮੁੱਖ ਆਗੂ ਸੱਜਣ ਕੁਮਾਰ ਨੂੰ ਇਕ ਮਾਮਲੇ ‘ਚ ਅਦਾਲਤ ਨੇ ਮੌਤ ਤੱਕ ਉਮਰ ਕੈਦਦੀ ਸਜ਼ਾ ਜ਼ਰੂਰ ਸੁਣਾਈ ਪਰ ਇਕ ਲੋਕਤੰਤਰੀਦੇਸ਼ ‘ਚ ਸਰਕਾਰੀਸਰਪ੍ਰਸਤੀਹੇਠ, ਧਰਮ ਦੇ ਆਧਾਰ’ਤੇ ਕਿਸੇ ਭਾਈਚਾਰੇ ਦੇ ਹੋਏ ਸਮੂਹਿਕਕਤਲੇਆਮ ਤੋਂ ਤੀਹ-ਪੈਂਤੀਸਾਲਬਾਅਦ, ਹਜ਼ਾਰਾਂ ਵਿਚੋਂ ਇਕ-ਅੱਧ ਮਾਮਲੇ ‘ਚ ਮਿਲੇ ਅਦਾਲਤੀਇਨਸਾਫ਼ ਨੂੰ ਪੂਰਾਇਨਸਾਫ਼ਨਹੀਂ ਆਖਿਆ ਜਾ ਸਕਦਾ, ਕਿਉਂਕਿ ਦੇਰੀਨਾਲ ਦਿੱਤੇ ਇਨਸਾਫ਼ਵਿਚੋਂ ਇਨਸਾਫ਼ਦੀਭਾਵਨਾਮਰੀ ਹੋਈ ਪ੍ਰਤੀਤ ਹੁੰਦੀ ਹੈ।
ਪਿਛਲੇ 35 ਵਰ੍ਹੇ ਪੁਲਿਸ, ਸਰਕਾਰੀਮਸ਼ੀਨਰੀਅਤੇ ਰਾਜਨੀਤਕਤਾਕਤਾਂ ਨੇ ਸਿੱਖ ਵਿਰੋਧੀਕਤਲੇਆਮ ਦੇ ਦੋਸ਼ੀਆਂ ਨੂੰ ਸਿੱਧੇ-ਅਸਿੱਧੇ ਤੌਰ ‘ਤੇ ਬਚਾਉਣ ਲਈਪੂਰੀਵਾਹਲਗਾਈਹੈ। ਇਹ ਗੱਲ ਪਿਛਲੇ ਦਿਨੀਂ ਦਿੱਲੀ ਦੀਅਦਾਲਤ ‘ਚ ਵੀ ਨੰਗੀ-ਚਿੱਟੀ ਹੋ ਕੇ ਸਾਹਮਣੇ ਆ ਗਈ ਕਿ ਸੱਜਣ ਕੁਮਾਰ ਖ਼ਿਲਾਫ਼ ਸਿੱਖ ਕਤਲੇਆਮ ਦੇ ਗਵਾਹ ਜੋਗਿੰਦਰ ਸਿੰਘ ਦੀ ਜਗ੍ਹਾ ਪੁਲਿਸ ਵਲੋਂ ਉਸ ਦੇ ਨਾਂਅ’ਤੇ ਇਕ ਵਿਅਕਤੀ ਨੂੰ ਅਦਾਲਤਵਿਚਲਿਜਾ ਕੇ ਧਾਰਾ 164 ਤਹਿਤਬਿਆਨਦਰਜਕਰਵਾਏ ਜਾਂਦੇ ਰਹੇ, ਜਿਸ ‘ਚ ਫ਼ਰਜ਼ੀ ਜੋਗਿੰਦਰ ਸਿੰਘ ਅਦਾਲਤ ‘ਚ ਬਿਆਨਦਿੰਦਾਰਿਹਾ ਕਿ ਸੱਜਣ ਕੁਮਾਰ ਤੇ ਹੋਰਦੋਸ਼ੀ 1984 ਕਤਲੇਆਮ ਦੇ ਮਾਮਲਿਆਂ ਵਿਚਬੇਕਸੂਰਹਨ। ਲੰਘੀ 16 ਅਕਤੂਬਰ ਨੂੰ ਕਿਸੇ ਤਰੀਕੇ ਅਸਲੀ ਜੋਗਿੰਦਰ ਸਿੰਘ ਦਿੱਲੀ ਦੀਪਟਿਆਲਾ ਹਾਊਸ ਅਦਾਲਤ ‘ਚ ਪਹੁੰਚ ਗਿਆ ਅਤੇ ਉਸ ਨੇ ਜੱਜ ਦੇ ਸਾਹਮਣੇ ਪੇਸ਼ ਹੋ ਕੇ ਦੱਸਿਆ ਕਿ ਉਸ ਨੇ ਕਦੇ ਵੀ ਅੰਗਰੇਜ਼ੀ ‘ਚ ਦਸਤਖ਼ਤਕਰਕੇ ਅਦਾਲਤਕੋਲ ਗਵਾਹੀਨਹੀਂ ਦਿੱਤੀ ਕਿਉਂਕਿ ਉਹ ਅੰਗਰੇਜ਼ੀ ਜਾਣਦਾ ਹੀ ਨਹੀਂ। ਉਸ ਨੇ ਇਹ ਵੀ ਦੱਸਿਆ ਕਿ ਉਹ ਵਾਰ-ਵਾਰਪੁਲਿਸਕੋਲ ਗਵਾਹੀਦਿੰਦਾਰਿਹਾ ਹੈ ਕਿ ਉਸ ਨੇ ਸੱਜਣ ਕੁਮਾਰ ਨੂੰ ਆਪਣੇ ਭਰਾਦਾਕਤਲਕਰਦਿਆਂ ਅੱਖੀਂ ਵੇਖਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸੀ.ਬੀ.ਆਈ. ਵੀਅਦਾਲਤਾਂ ‘ਚ ਕਈ ਵਾਰ ਇਹ ਖ਼ੁਲਾਸਾ ਕਰ ਚੁੱਕੀ ਹੈ ਕਿ ਸਿੱਖ ਕਤਲੇਆਮ ਨੂੰ ਰੋਕਣਵਿਚਅਤੇ ਉਸ ਸਮੇਂ ਦੇ ਅਸਲਦੋਸ਼ੀਆਂ ਖਿਲਾਫ਼ ਦਿੱਲੀ ਪੁਲਿਸਕਾਰਵਾਈਕਰਨ ‘ਚ ਨਾਕਾਮਰਹੀ ਹੈ ਅਤੇ ਉਸ ਨੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣਦਾਯਤਨਕੀਤਾ ਹੈ। ਦਿੱਲੀ ਤੋਂ ਬਾਅਦਦੇਸ਼ਦਾਦੂਜਾਸ਼ਹਿਰ ਕਾਨਪੁਰ ਸੀ, ਜਿੱਥੇ ਸਭ ਤੋਂ ਵੱਧ ਸਿੱਖਾਂ ਦਾਕਤਲੇਆਮ ਹੋਇਆ। ਲੰਘੀ ਫਰਵਰੀ 2019 ‘ਚ ਉੱਤਰ ਪ੍ਰਦੇਸ਼ਸਰਕਾਰਵਲੋਂ ਗਠਿਤਕੀਤੀ ਇਕ ਵਿਸ਼ੇਸ਼ ਜਾਂਚ ਟੀਮ ਨੇ ਕਾਨਪੁਰ ‘ਚ 125 ਸਿੱਖਾਂ ਦੇ ਕਤਲੇਆਮਦੀਜਦੋਂ ਜਾਂਚ ਆਰੰਭੀ ਤਾਂ ਕਤਲੇਆਮਸਬੰਧੀਦੋਸ਼ੀਆਂ ਦੇ ਜ਼ੁਰਮਾਂ ਤੇ ਸਬੂਤਾਂ ਨਾਲਸਬੰਧਤ ਕਈ ਅਹਿਮਦਸਤਾਵੇਜ਼ ਹੀ ਸਰਕਾਰੀਰਿਕਾਰਡਵਿਚੋਂ ਗਾਇਬਪਾਏ ਗਏ। ਪਿਛਲੇ ਸਾਲਦੇਸ਼ਦੀ ਸਰਬਉੱਚ ਅਦਾਲਤ ਨੇ ਵੀ ਇਹ ਟਿੱਪਣੀ ਕੀਤੀ ਸੀ ਕਿ ਸਿੱਖ ਵਿਰੋਧੀਕਤਲੇਆਮ ਦੇ ਮਾਮਲਿਆਂ ਦੇ ਨਿਪਟਾਰੇ ‘ਚ ਬਹੁਤ ਦੇਰੀ ਹੋਈ ਹੈ। ਕੁਝ ਸਾਲਪਹਿਲਾਂ ਸੁਪਰੀਮ ਕੋਰਟ ਦੇ ਹੀ ਇਕ ਸੇਵਾਮੁਕਤ ਜੱਜ ਮਾਰਕੰਡੇ ਕਾਟਜੂ ਨੇ ਇਹ ਖ਼ੁਲਾਸਾ ਕੀਤਾ ਸੀ ਕਿ 1984 ਦੇ ਸਿੱਖ ਕਤਲੇਆਮਸਮੇਂ ਉੱਚ ਅਦਾਲਤ ਦੇ ਜੱਜਾਂ ਦਾ ਝੁਕਾਅ ਕਾਂਗਰਸ-ਪੱਖੀ ਸੀ, ਜਿਸ ਕਰਕੇ ਕਤਲੇਆਮ ਨੂੰ ਰੋਕਣ ‘ਚ ਨਿਆਂਪਾਲਿਕਾ ਨੇ ਕੋਈ ਸਰਗਰਮਭੂਮਿਕਾਨਹੀਂ ਨਿਭਾਈ। ਉਨ੍ਹਾਂ ਇੱਥੋਂ ਤੱਕ ਕਿਹਾ ਸੀ ਕਿ ਸਿੱਖ ਕਤਲੇਆਮਦੀ ਜਾਂਚ ਬਾਰੇ ਬਣੇ ‘ਮਿਸ਼ਰਾਕਮਿਸ਼ਨ’ ਦੇ ਮੁਖੀ ਜਸਟਿਸ ਰੰਗਾਨਾਥਮਿਸ਼ਰਾਵੀ ਕਾਂਗਰਸ ਪੱਖੀ ਸਨ ਤੇ ਬਾਅਦ ‘ਚ ਜਸਟਿਸ ਰੰਗਾਨਾਥਮਿਸ਼ਰਾ ਕਾਂਗਰਸਪਾਰਟੀਵਲੋਂ ਰਾਜਸਭਾਮੈਂਬਰਵੀਰਹੇ ਹਨ।
ਇਹ ਗੱਲ ਸਪੱਸ਼ਟ ਹੈ ਕਿ ਨਵੰਬਰ 1984 ਦੇ ਸਿੱਖ ਕਤਲੇਆਮਵੇਲੇ ਨਾ- ਸਿਰਫ਼ ਸਿੱਖ ਭਾਈਚਾਰੇ ਦਾਸਰੀਰਕ ਤੌਰ ‘ਤੇ ਹੀ ਘਾਣਕੀਤਾ ਗਿਆ, ਸਗੋਂ ਸਾਜ਼ਿਸ਼ੀਤਰੀਕੇ ਨਾਲ ਸਿੱਖਾਂ ਖ਼ਿਲਾਫ਼ ਜਾਣ-ਬੁੱਝ ਕੇ ਜਿਊਣਲਈ ਅਜਿਹੇ ਹਾਲਾਤਪੈਦਾਕੀਤੇ ਗਏ, ਜੋ ਰਹਿੰਦੀਆਂ ਸਦੀਆਂ ਤੱਕ ਪੀੜਾਦਾਇਕਰਹਿਣਗੇ। ਇਸ ਕਤਲੇਆਮਨਾਲਭਾਰਤ ਦੇ ਇਕ ਖ਼ੁਸ਼ਹਾਲ ਅਤੇ ਦੇਸ਼ਦੀਆਜ਼ਾਦੀ ‘ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਦੀਵਿਰਾਸਤ, ਸਮਾਜਿਕਢਾਂਚੇ, ਆਰਥਿਕਤਾਅਤੇ ਜੀਣ-ਥੀਣਦੀਆਂ ਸੰਭਾਵਨਾਵਾਂ ਹੀ ਰੋਲ ਕੇ ਰੱਖ ਦਿੱਤੀਆਂ ਗਈਆਂ। ਇਸੇ ਦਾ ਹੀ ਨਤੀਜਾ ਸੀ ਕਿ ਪੰਜਾਬਸਦੀਆਂ ਤੱਕ ਪੱਛੜ ਗਿਆ ਅਤੇ ਇੱਥੋਂ ਦੀਜਵਾਨੀ, ਕਿਸਾਨੀ ਤੇ ਉਦਯੋਗ ਇੱਥੋਂ ਹਿਜ਼ਰਤਕਰਕੇ ਦੂਜੇ ਸੂਬਿਆਂ ਅਤੇ ਦੇਸ਼ਾਂ ਵਿਚਚਲੇ ਗਏ। ਸੋ, ਅੱਜ ਸਿੱਖ ਵਿਰੋਧੀਕਤਲੇਆਮ ਤੋਂ 35 ਵਰ੍ਹੇ ਬਾਅਦ, ਜਦੋਂ ਉਸ ਕਤਲੇਆਮ ਦੇ ਬਹੁਤ ਸਾਰੇ ਚਸ਼ਮਦੀਦ ਗਵਾਹਅਤੇ ਪੀੜਤਅਦਾਲਤਾਂ ਤੋਂ ਇਨਸਾਫ਼ ਉਡਕੀਦੇ-ਉਡੀਕਦੇ ਹੀ ਇਸ ਜਹਾਨੋਂ ਫ਼ੌਤ ਹੋ ਚੁੱਕੇ ਹਨਅਤੇ ਬਹੁਤ ਸਾਰੇ ਦੋਸ਼ੀਕਾਨੂੰਨੀਸਜ਼ਾਵਾਂ ਪਾਉਣ ਤੋਂ ਬਗ਼ੈਰ ਹੀ ਜੀਵਨ ਭੋਗ ਕੇ ਕੁਦਰਤੀ ਮੌਤੇ ਮਰ ਚੁੱਕੇ ਹਨ, ਉਸ ਵੇਲੇ ਮਹਿਜ ਕੁਝ ਕੁ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਨੂੰ ਹੀ ਪੂਰਨਇਨਸਾਫ਼ਨਹੀਂ ਕਿਹਾ ਜਾ ਸਕਦਾ, ਬਲਕਿ ਇਹ ਵੀ ਵੱਡੀ ਲੋੜ ਹੈ ਕਿ ਉਸ ਕਤਲੇਆਮ ਦੇ ਵਿਆਪਕਵਰਤਾਰੇ ਪਿੱਛੇ ਲੁਕਵੇਂ ਉਦੇਸ਼ਾਂ ਅਤੇ ਤਮਾਮ ਜ਼ਿੰਮੇਵਾਰਤਾਕਤਾਂ ਨੂੰ ਸਾਹਮਣੇ ਲਿਆਉਣ, ਪ੍ਰਭਾਵਾਂ ਅਤੇ ਸਿੱਟਿਆਂ ਬਾਰੇ ਨਿਰਪੱਖਤਾ ਨਾਲਵਿਸ਼ਲੇਸ਼ਣਹੋਵੇ ਤਾਂ ਜੋ ਇਤਿਹਾਸਵਿਚ ਸਿੱਖ ਵਿਰੋਧੀਕਤਲੇਆਮਦੀਆਂ ਤਮਾਮ ਜ਼ਿੰਮੇਵਾਰਤਾਕਤਾਂ ਨੂੰ ਇਤਿਹਾਸਵਿਚਸ਼ਰਮਿੰਦਾਹੋਣਾਪਵੇ ਅਤੇ ਭਵਿੱਖ ਵਿਚਦੇਸ਼ ਦੇ ਮੱਥੇ ‘ਤੇ ਨਵੰਬਰ 1984 ਦੇ ਸਿੱਖ ਕਤਲੇਆਮਵਰਗਾ ਕੋਈ ਮਨਹੂਸ ਕਲੰਕ ਨਾ ਲੱਗੇ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …