16.3 C
Toronto
Sunday, October 18, 2026
spot_img
Homeਪੰਜਾਬਕਾਨੂੰਨੀ ਪਿੰਜਰੇ ਵਿਚ ਫਸਿਆ 'ਸਿੱਧੂ ਦਾ ਤਿੱਤਰ'

ਕਾਨੂੰਨੀ ਪਿੰਜਰੇ ਵਿਚ ਫਸਿਆ ‘ਸਿੱਧੂ ਦਾ ਤਿੱਤਰ’

ਕਾਨੂੰਨੀ ਪਿੰਜਰੇ ਵਿਚ ਫਸਿਆ ‘ਸਿੱਧੂ ਦਾ ਤਿੱਤਰ’ਜੰਗਲੀ ਜੀਵ ਸੁਰੱਖਿਆ ਨਾਲ ਜੁੜੇ ਕਾਰਕੁੰਨ ਨੇ ਸਿੱਧੂ ਖਿਲਾਫ ਕੀਤੀ ਸ਼ਿਕਾਇਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨਵੇਂ ਵਿਵਾਦ ਵਿਚ ਫਸਦੇ ਨਜ਼ਰ ਆ ਰਹੇ ਹਨ। ਇਹ ਵਿਵਾਦ ਸਿੱਧੂ ਵਲੋਂ ਪਾਕਿਸਤਾਨ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਲਿਆਂਦੇ ਤੋਹਫੇ ‘ਕਾਲੇ ਤਿੱਤਰ’ ਨੇ ਪਾਇਆ ਹੈ। ਜੰਗਲੀ ਜੀਵ ਸੁਰੱਖਿਆ ਨਾਲ ਜੁੜੇ ਕਾਰਕੁੰਨ ਨਰੇਸ਼ ਕਾਦਿਆਨ ਨੇ ਸਿੱਧੂ ਖਿਲਾਫ ਮਰੇ ਹੋਏ ਕਾਲੇ ਤਿੱਤਰ, ਜਿਸ ਵਿਚ ਫੂਸ ਭਰਿਆ ਹੋਇਆ ਸੀ, ਨੂੰ ਲਿਆਉਣ ‘ਤੇ ਐਕਟ 1972 ਦੀ ਕਥਿਤ ਉਲੰਘਣਾ ਤਹਿਤ ਸ਼ਿਕਾਇਤ ਕੀਤੀ ਹੈ। ਜੰਗਲੀ ਜੀਵ ਐਕਟ ਤਹਿਤ ਕਾਲੇ ਤਿੱਤਰ ਨੂੰ ਮਾਰਨਾ ਅਪਰਾਧ ਹੈ। ਜ਼ਿਕਰਯੋਗ ਹੈ ਕਿ ਲੰਘੇ ਬੁੱਧਵਾਰ ਨੂੰ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਤੋਂ ਲਿਆਂਦੇ ਕਾਲੇ ਤਿੱਤਰ ਦਾ ਮਾਡਲ ਭੇਟ ਕੀਤਾ ਸੀ।

RELATED ARTICLES
POPULAR POSTS