ਕਿਹਾ : ਭਾਜਪਾ ਮੇਰੀ ਹੱਤਿਆ ਕਰਵਾਉਣ ਦੀ ਰਚ ਰਹੀ ਹੈ ਸਾਜਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਰਤੀ ਜਨਤਾ ਪਾਰਟੀ ’ਤੇ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੇਰੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਹੇਠਲੀ ਲੀਡਰਸ਼ਿਪ ਅਜਿਹੀਆਂ ਹਰਕਤਾਂ ਵਿੱਚ ਲੱਗੀ ਹੋਈ ਹੈ। ਕਰਨਾਟਕ ’ਚ ਸਾਜਿਸ਼ ਰਚ ਕੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ, ਜਿਸ ’ਚ ਮੇਰੀ ਜਾਨ ਵੀ ਜਾ ਸਕਦੀ ਸੀ ਇਸੇ ਤਰ੍ਹਾਂ ਬੇਂਗਲੁਰੂ ਦੇ ਇਕ ਸਮਾਗਮ ਦੌਰਾਨ ਮੇਰੀ ’ਤੇ ਸਿਆਹੀ ਸੁੱਟੀ ਗਈ। ਮੇੇਰਠ ’ਚ ਹੋਈ ਇਕ ਪੰਚਾਇਤ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਰਨਾਟਕ ’ਚ ਮੇਰੇ ’ਤੇ ਹਮਲਾ ਕੀਤਾ ਗਿਆ, ਜੇ ਮੈਂ ਸਮੇਂ ਸਿਰ ਹੱਥ ਅੱਗੇ ਨਾ ਕਰਦਾ ਤਾਂ ਹਮਲਾਵਰ ਮੇਰੇ ਸਿਰ ’ਚ ਵਾਰ ਕਰ ਦਿੰਦਾ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਦੱਸਿਆ ਕਿ ਉਸ ’ਤੇ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ ਅਤੇ ਕਾਨੂੰਨ ਆਪਣਾ ਕੰਮ ਕਰੇਗਾ। ਧਿਆਨ ਰਹੇ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਦੌਰਾਨ ਵੱਡੇ ਚਿਹਰੇ ਦੇ ਰੂਪ ਵਿਚ ਉਭਰੇ ਸਨ।
Check Also
ਮਨਜਿੰਦਰ ਸਿੰਘ ਸਿਰਸਾ ਵੱਲੋਂ ਭਗਵੰਤ ਮਾਨ ਨੂੰ ਸੁਚੇਤ ਰਹਿਣ ਦੀ ਸਲਾਹ
ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਦੀ ਫਿਰਾਕ ’ਚ ਹੈ ਕੇਜਰੀਵਾਲ : ਭਾਜਪਾ …