Breaking News
Home / ਭਾਰਤ / ਪ੍ਰਿਅੰਕਾ ਗਾਂਧੀ ਨੇ ਸਿਆਸੀ ਸਫਰ ਦੀ ਉਤਰ ਪ੍ਰਦੇਸ਼ ਤੋਂ ਕੀਤੀ ਸ਼ੁਰੂਆਤ

ਪ੍ਰਿਅੰਕਾ ਗਾਂਧੀ ਨੇ ਸਿਆਸੀ ਸਫਰ ਦੀ ਉਤਰ ਪ੍ਰਦੇਸ਼ ਤੋਂ ਕੀਤੀ ਸ਼ੁਰੂਆਤ

ਕਾਂਗਰਸ ਦੀ ‘ਲੱਕੀ ਬੱਸ’ ਉਤੇ ਕੀਤੀ ਸਵਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੀ ਸਿਆਸਤ ਵਿਚ ਆਈ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਅੱਜ ਉਤਰ ਪ੍ਰਦੇਸ਼ ਵਿਚ ਪਹਿਲਾ ਰੋਡ ਸ਼ੋਅ ਕੀਤਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਪ੍ਰਿਅੰਕਾ ਗਾਂਧੀ ਨੂੰ ਪੂਰਬੀ ਉਤਰ ਪ੍ਰਦੇਸ਼ ਦੀ ਜਨਰਲ ਸਕੱਤਰ ਬਣਾਇਆ ਸੀ। ਅੱਜ ਸੋਮਵਾਰ ਨੂੰ ਪ੍ਰਿਅੰਕਾ ਗਾਂਧੀ ਨੇ ਲਖਨਊ ਤੋਂ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ। ਪ੍ਰਿਅੰਕਾ ਨੇ ਅੱਜ ਰਾਹੁਲ ਗਾਂਧੀ ਅਤੇ ਜੋਤੀਤਿਰਾਰਾਓ ਸਿੱਧੀਆ ਨਾਲ ਮਿਲ ਕੇ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੀ ਖਾਸ ਗੱਲ ਇਹ ਰਹੀ ਕਿ ਜਿਸ ਬੱਸ ਦੀ ਛੱਤ ‘ਤੇ ਪ੍ਰਿਅੰਕਾ ਸਵਾਰ ਸੀ, ਉਹ ਕਾਂਗਰਸ ਦੀ ‘ਲੱਕੀ ਬੱਸ’ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੁਹਿੰਮ ਦੌਰਾਨ ਇਸ ਬੱਸ ਦੀ ਵਰਤੋਂ ਕੀਤੀ ਸੀ ਅਤੇ ਕਾਂਗਰਸ ਨੇ 117 ਵਿਚੋਂ 77 ਸੀਟਾਂ ‘ਤੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਸੀ। ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿਚ ਵੀ ਪੰਜਾਬ ਵਾਂਗ ਚਮਤਕਾਰ ਹੋਣ ਦੀ ਉਮੀਦ ਹੈ।

Check Also

‘ਆਪ’ ਦਾ ਦਾਅਵਾ : ਕੇਜਰੀਵਾਲ ਦਾ ਸ਼ੂਗਰ ਲੈਵਲ 50 ਤੱਕ ਘਟਿਆ

‘ਇੰਡੀਆ’ ਬਲਾਕ 30 ਜੁਲਾਈ ਨੂੰ ਕੇਜਰੀਵਾਲ ਦੇ ਸਮਰਥਨ ’ਚ ਕਰੇਗਾ ਰੈਲੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ …