Breaking News
Home / ਫ਼ਿਲਮੀ ਦੁਨੀਆ / ਜਨਮ ਦਿਨ ‘ਤੇ ਵਿਸ਼ੇਸ਼

ਜਨਮ ਦਿਨ ‘ਤੇ ਵਿਸ਼ੇਸ਼

ਨੇੜਿਓਂ ਡਿੱਠੇ ਪ੍ਰਿੰਸੀਪਲ ਸਰਵਣ ਸਿੰਘ ਜੀ
ਅਵਤਾਰ ਸਿੰਘ ਸਪਰਿੰਗਫੀਲਡ
ਮੇਰੀ ਦਿਲਚਸਪੀ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦੀ ਰਹੀ ਹੈ। ਮੈਂ ਅਕਸਰ ਇੰਡੀਆ ਗੇੜਾ ਮਾਰਦਾ ਰਹਿੰਦਾ ਹਾਂ। ਜਦੋਂ ਵੀ ਇੰਡੀਆ ਜਾਵਾਂ ਤਾਂ ਮੈਂ ਢੇਰ ਸਾਰੀਆਂ ਕਿਤਾਬਾਂ ਖਰੀਦ ਕੇ ਲਿਆਉਂਦਾ ਹਾਂ। ਮੈਨੂੰ ਤਰੀਕ ਜਾਂ ਸਾਲ ਤਾਂ ਯਾਦ ਨਹੀਂ ਪ੍ਰੰਤੂ ਮੈਂ ਲੁਧਿਆਣੇ ਲੱਕੜ ਬਜ਼ਾਰ ਲਾਹੌਰ ਬੁੱਕ ਸ਼ਾਪ ਦੀ ਦੁਕਾਨ ‘ਤੇ ਜ਼ਰੂਰ ਜਾਂਦਾ ਹਾਂ। ਉੱਥੋਂ ਹੀ ਮੈਂ ਕਿਤਾਬਾਂ ਖਰੀਦ ਰਿਹਾ ਸੀ ਤਾਂ ਮੈਂ ਦੁਕਾਨਦਾਰ ਨੂੰ ਪੁੱਛਿਆ ਕਿ ਅਗਰ ਕੋਈ ਖਿਡਾਰੀਆਂ ਬਾਰੇ ਲਿਖੀ ਹੋਈ ਕਿਤਾਬ ਤੁਹਾਡੇ ਕੋਲ ਹੈ ਤਾਂ ਮੈਨੂੰ ਦਿਉ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਜੋ ਕਿ ਖਿਡਾਰੀਆਂ ਬਾਰੇ ਲਿਖੀਆਂ ਗਈਆਂ ਸਨ, ਮੇਰੇ ਮੁਹਰੇ ਢੇਰੀ ਕਰ ਦਿੱਤੀਆਂ। ਉਹਨਾਂ ਕਿਤਾਬਾਂ ਵਿੱਚ ਬਹੁਤ ਸਾਰੀਆਂ ਕਿਤਾਬਾਂ ਪ੍ਰਿੰਸੀਪਲ ਸਰਵਣ ਸਿੰਘ ਜੀ ਦੀਆਂ ਸਨ। ਜੋ ਕਿ ਮੈਂ ਖਰੀਦ ਕੇ ਅਮਰੀਕਾ ਲੈ ਆਇਆ।
ਕੁਝ ਕੁ ਸਾਲਾਂ ਬਾਅਦ ਐਸਾ ਸਬੱਬ ਬਣਿਆ ਕਿ ਸਿਨਸਿਨਾਇਟੀ ਕਲੱਬ ਵਾਲਿਆਂ ਨੇ ਟੂਰਨਾਮੈਂਟ ਕਰਵਾਉਣਾ ਸੀ ਜਿਸ ਵਿੱਚ ਲਿਖਿਆ ਸੀ ਕਿ ਪ੍ਰਿੰਸੀਪਲ ਸਰਵਣ ਸਿੰਘ ਜੀ ਕਮੈਂਟਰੀ ਕਰਨ ਆ ਰਹੇ ਹਨ। ਇਹ ਪੜ੍ਹ ਕੇ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਮੈਂ ਵੀ ਉਸ ਦਿਨ ਮੇਲੇ ਵਿੱਚ ਜਾ ਹਾਜ਼ਰ ਹੋਇਆ। ਪ੍ਰਬੰਧਕਾਂ ਵੱਲੋਂ ਉਚੇਚਾ ਸੱਦਾ ਆਇਆ ਹੋਇਆ ਸੀ।
ਮੇਰਾ ਉਸ ਦਿਨ ਸਾਰਾ ਧਿਆਨ ਸਟੇਜ ‘ਤੇ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਵੱਲ ਹੀ ਲੱਗਿਆ ਹੋਇਆ ਸੀ। ਦੁਪਿਹਰ ਵੇਲੇ ਇੱਕ ਤਕੜੇ ਜੁੱਸੇ ਵਾਲਾ ਸਰਦਾਰ ਜਿਸ ਨੇ ਨੀਲਾ ਸੁਪਾਰੀ ਸੂਟ ਪਾਇਆ ਹੋਇਆ ਸੀ ਤੇ ਲਾਲ ਪੱਗ ਬੰਨੀ ਹੋਈ ਸੀ, ਮੈਂ ਉਹਨਾਂ ਨੂੰ ਝੱਟ ਪਹਿਚਾਣ ਗਿਆ। ਮੈਂ ਉਨ੍ਹਾਂ ਨੂੰ ਆਪਣੀ ਜਾਣ ਪਹਿਚਾਣ ਕਰਵਾਈ। ਸ਼ੀਸ਼-ਆਸਣ ਕਰਨ ਕਰਕੇ ਉਨ੍ਹਾਂ ਹੱਥੋਂ ਮੈਂ ਇਨਾਮ ਪ੍ਰਾਪਤ ਵੀ ਕੀਤੇ। ਉਸ ਤੋਂ ਬਾਅਦ ਉਨ੍ਹਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਵੱਧਦਾ ਗਿਆ। ਡੇਟਨ ਵੀ ਸਾਡੇ ਕੋਲ ਦੋ ਵਾਰੀ ਟੂਰਨਾਂਮੈਂਟ ‘ਤੇ ਆ ਚੁੱਕੇ ਹਨ। ਸਾਰੇ ਘਰ ਸਪਰਿੰਗਫੀਲਡ ਵੀ ਉਨ੍ਹਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਜਦ ਵੀ ਕਦੇ ਮੈਂ ਉਨ੍ਹਾਂ ਨੂੰ ਫੋਨ ਕਰਦਾ ਹਾਂ ਤਾਂ ਉਹ ਡੇਟਨ ਦੇ ਸਾਰੇ ਬੰਦਿਆਂ ਦਾ ਨਾਮ ਲੈ ਕੇ ਹਾਲ-ਚਾਲ ਪੁੱਛਦੇ ਹਨ। ਇਹ ਪੰਜਾਬੀ ਦੇ ਪ੍ਰਮੁੱਖ ਖੇਡ ਲੇਖਕ ਹਨ। ਜਿਹਨਾਂ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਖੇਡ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ। ਦਾਸ ਇਹਨਾਂ ਦੇ 80ਵੇਂ ਜਨਮ ਦਿਨ ‘ਤੇ ਵਧਾਈ ਦੇਂਦਾ ਹੈ। ਵਾਹਿਗੁਰੂ ਅੱਗੇ ਇਨ੍ਹਾਂ ਦੀਆਂ ਲੰਮੀਆਂ ਉਮਰਾਂ ਲਈ ਅਰਦਾਸ ਕਰਦੇ ਹਾਂ। ਪਰਮਾਤਮਾ ਇਹਨਾਂ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿਚ ਰਖੇ।

Check Also

ਡਿੰਗਕੋ ਸਿੰਘ ਨੂੰ ਯਾਦ ਕਰਦਿਆਂ

ਹੁਣ ਨਹੀਂ ਬੱਜੇਗਾ ਕਦੇ ਡਿੰਗਕੋ ਦਾ ਡੰਕਾ…! ਡਾ. ਬਲਜਿੰਦਰ ਸਿੰਘ ਭਾਰਤ ਵੱਲੋਂ ਸੰਨ 1998 ਵਿੱਚ …