14.9 C
Toronto
Wednesday, September 30, 2026
spot_img
Homeਭਾਰਤਸਾਊਦੀ ਅਰਬ ਤੋਂ ਪੰਜਾਬੀ ਮਹਿਲਾ ਨੇ ਲਾਈ ਗੁਹਾਰ

ਸਾਊਦੀ ਅਰਬ ਤੋਂ ਪੰਜਾਬੀ ਮਹਿਲਾ ਨੇ ਲਾਈ ਗੁਹਾਰ

ਸਾਊਦੀ ਅਰਬ ਤੋਂ ਪੰਜਾਬੀ ਮਹਿਲਾ ਨੇ ਲਾਈ ਗੁਹਾਰਕਿਹਾ, ਮੈਨੂੰ ਟਾਰਚਰ ਕੀਤਾ ਜਾ ਰਿਹਾ ਹੈ ਅਤੇ ਮੈਂ ਇੱਥੇ ਫਸ ਗਈ ਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਊਦੀ ਅਰਬ ਵਿਚ ਰਹਿਣ ਵਾਲੀ ਇਕ ਪੰਜਾਬੀ ਮਹਿਲਾ ਰੀਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਲੋਕਾਂ, ਸੰਸਦ ਅਤੇ ਸਰਕਾਰ ਨੂੰ ਇਸ ਇਸਲਾਮਿਕ ਦੇਸ਼ ਵਿਚੋਂ ਬਾਹਰ ਲਿਆਉਣ ਦੀ ਅਪੀਲ ਕਰ ਰਹੀ ਹੈ। ਮਹਿਲਾ ਵੀਡੀਓ ਵਿਚ ਰੋ-ਰੋ ਕੇ ਕਹਿ ਰਹੀ ਹੈ ਕਿ ਉਹ ਇੱਥੇ ਫਸ ਚੁੱਕੀ ਹੈ ਅਤੇ ਮੈਨੂੂੰ ਮਾਰਿਆ ਜਾ ਰਿਹਾ ਹੈ। ਰੀਨਾ ਨੇ ਸਾਊਦੀ ਅਰਬ ਦੇ ਸ਼ਹਿਰ ਦਵਾਦਮੀ ਤੋਂ ਆਪਣਾ ਇੱਕ ਵੀਡੀਓ ਸੰਦੇਸ਼ ਭਾਰਤ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਨਾਂ ਭੇਜਿਆ ਹੈ। ਭਗਵੰਤ ਮਾਨ ਨੇ ਵੀ ਭਰੋਸਾ ਦਿਵਾਇਆ ਹੈ ਕਿ ਰੀਨਾ ਨੂੰ ਪੰਜਾਬ ਵਾਪਸ ਲਿਆਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੰਡੀਅਨ ਅੰਬੈਸੀ ਨੂੰ ਛੇਤੀ ਤੋਂ ਛੇਤੀ ਪਹੁੰਚ ਕਰਨ ਲਈ ਕਿਹਾ ਹੈ। ਇਹ ਮਹਿਲਾ ਪੰਜਾਬ ਦੇ ਗੋਰਾਇਆ ਨੇੜਲੇ ਪਿੰਡ ਬੋਪਾਰਾਏ ਦੀ ਰਹਿਣ ਵਾਲੀ ਹੈ।

RELATED ARTICLES
POPULAR POSTS