ਇਹ ਘਟਨਾ ਲੋਕਤੰਤਰ ਦਾ ਨਿਰਾਦਰ ਕਰਨ ਵਾਲੀ : ਜੀਨ ਕਾਸਟੈਕਸ
ਪੈਰਿਸ/ਬਿਊਰੋ ਨਿਊਜ਼ : ਫਰਾਂਸ ਦੇ ਰਾਸ਼ਟਰਪਤੀ ਇਮੈਨੂਐਲ ਮੈਕਰੋਂ ਦੇ ਇਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਦੱਖਣੀ ਫਰਾਂਸ ਵਿਚ ਜਦ ਮੈਕਰੋਂ ਘੁੰਮ ਰਹੇ ਸਨ ਤਾਂ ਭੀੜ ਵਿਚੋਂ ਕਿਸੇ ਨੇ ਥੱਪੜ ਮਾਰ ਦਿੱਤਾ। ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਮੈਕਰੋਂ ਦੇ ਸੁਰੱਖਿਆ ਅਮਲੇ ਨੇ ਤੁਰੰਤ ਦਖ਼ਲ ਦੇ ਕੇ ਵਿਅਕਤੀ ਨੂੰ ਜ਼ਮੀਨ ਉਤੇ ਸੁੱਟ ਲਿਆ ਤੇ ਰਾਸ਼ਟਰਪਤੀ ਨੂੰ ਦੂਰ ਲੈ ਗਏ। ਇਸ ਘਟਨਾ ਦੇ ਸਬੰਧ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਨੇ ਕਿਹਾ ਕਿ ਇਹ ਵਿਹਾਰ ਲੋਕਤੰਤਰ ਦਾ ਨਿਰਾਦਰ ਕਰਨ ਵਰਗਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦ ਮੈਕਰੋਂ ਡਰੋਮ ਖੇਤਰ ਵਿਚ ਸਨ। ਉੱਥੇ ਉਹ ਰੈਸਤਰਾਂ ਮਾਲਕਾਂ ਤੇ ਵਿਦਿਆਰਥੀਆਂ ਨੂੰ ਮਿਲ ਰਹੇ ਸਨ। ਉਹ ਉਨ੍ਹਾਂ ਨੂੰ ਮਹਾਮਾਰੀ ਬਾਰੇ ਪੁੱਛ ਰਹੇ ਸਨ ਕਿਉਂਕਿ ਫਰਾਂਸ ਵਿਚ ਸਥਿਤੀ ਆਮ ਵਾਂਗ ਹੋ ਰਹੀ ਹੈ।
ਇਸੇ ਦੌਰਾਨ ਜਦ ਉਹ ਆਪਣੇ ਚਾਹੁਣ ਵਾਲਿਆਂ ਵੱਲ ਵਧੇ ਤਾਂ ਇਕ ਵਿਅਕਤੀ ਨੇ ‘ਡਾਊਨ ਵਿਦ ਮੈਕਰੋਨੀਆ’ ਚੀਕਦਿਆਂ ਰਾਸ਼ਟਰਪਤੀ ਨੂੰ ਥੱਪੜ ਮਾਰ ਦਿੱਤਾ। ਥੱਪੜ ਮਾਰਨ ਵਾਲੇ ਦੀ ਸ਼ਨਾਖ਼ਤ ਤੇ ਇਰਾਦਿਆਂ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਹੈ। ਹਾਲਾਂਕਿ ਉਸ ਨੇ ਇਸ ਦੌਰਾਨ ਇਕ ਨਾਅਰਾ ਮਾਰਿਆ ਜੋ ਫਰਾਂਸੀਸੀ ਫ਼ੌਜ ਰਾਜਾਸ਼ਾਹੀ ਵੇਲੇ ਜੰਗ ਦੌਰਾਨ ਲਾਉਂਦੀ ਸੀ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …