7.1 C
Toronto
Saturday, October 25, 2025
spot_img
ਆਦਮਪੁਰ ਏਅਰਪੋਰਟ ਤੋਂ 3 ਸਾਲ ਬਾਅਦ ਫਿਰ ਸ਼ੁਰੂੁ ਹੋਣਗੀਆਂ ਉਡਾਣਾਂ
ਚਾਰ ਮਹੀਨਿਆਂ ’ਚ ਚੱਲ ਸਕਦਾ ਹੈ ਹਵਾਈ ਅੱਡਾ
ਨਵੀਂ ਦਿੱਲੀ/ਬਿਊਰੋ ਨਿਊਜ਼

ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਇਕ ਵਾਰ ਫਿਰ ਉਡਾਣਾਂ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਕਰੀਬ ਤਿੰਨ ਸਾਲਾਂ ਬਾਅਦ ਆਦਮਪੁਰ ਹਵਾਈ ਅੱਡੇ ਤੋਂ ਬੈਂਗਲੁਰੂ, ਗੋਆ, ਕੋਲਕਾਤਾ, ਨਾਂਦੇੜ ਸਾਹਿਬ ਅਤੇ ਹਿਡਨ ਦੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਆਦਮਪੁਰ ਤੋਂ ਸਪਾਈਸਜੈਟ ਅਤੇ ਸਟਾਰ ਏਅਰ ਏਅਰਲਾਈਨਜ਼ ਕੰਪਨੀਆਂ ਨੇ ਉਡਾਣ ਭਰਨ ਦਾ ਟੈਂਡਰ ਲਿਆ ਹੈ। ਦੋਆਬਾ ਖੇਤਰ, ਜਿਸ ਨੂੰ ਐਨ.ਆਰ.ਆਈਜ਼. ਦੀ ਧਰਤੀ ਵੀ ਕਿਹਾ ਜਾਂਦਾ ਹੈ ਅਤੇ ਇਸ ਇਲਾਕੇ ਤੋਂ ਬਹੁਤ ਸਾਰੇ ਵਿਅਕਤੀਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਇਸ ਤੋਂ ਇਲਾਵਾ ਆਦਮਪੁਰ ਦਾ ਹਵਾਈ ਅੱਡਾ ਦੂਜੇ ਸੂਬਿਆਂ ਨੂੰ ਜਾਣ ਵਾਲੇ ਉਦਯੋਗਪਤੀਆਂ ਲਈ ਵੀ ਕਾਫੀ ਸਹੂਲਤ ਵਾਲਾ ਸੀ। ਪਰ ਕੋਵਿਡ ਤੋਂ ਕੁਝ ਸਮਾਂ ਪਹਿਲਾਂ ਤੋਂ ਹੀ ਇਥੋਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜਿਸ ਨਾਲ ਲੋਕਾਂ ਵਿਚ ਰੋਸ ਸੀ ਅਤੇ ਇਸ ਹਵਾਈ ਅੱਡੇ ਨੂੰ ਦੁਬਾਰਾ ਚਲਾਉਣ ਦੀ ਮੰਗ ਵੀ ਕੀਤੀ ਜਾ ਰਹੀ ਸੀ। ਪਿਛਲੇ ਦਿਨੀਂ ਆਦਮਪੁਰ ਏਅਰਪੋਰਟ ਦਾ ਜਾਇਜ਼ਾ ਲੈਣ ਲਈ ਜਲੰਧਰ ਤੋਂ ਨਵੇਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਵੀ ਕਿਹਾ ਸੀ ਕਿ ਉਹ ਇਸ ਹਵਾਈ ਅੱਡੇ ਨੂੰ ਫਿਰ ਦੁਬਾਰਾ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ ਕੋਲੋਂ ਮੰਗ ਕਰਨਗੇ। ਧਿਆਨ ਰਹੇ ਕਿ 110 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਟਰਮੀਨਲ ਤਿਆਰ ਕੀਤਾ ਗਿਆ ਹੈ ਅਤੇ ਆਉਣ ਵਾਲੇ ਚਾਰ ਮਹੀਨਿਆਂ ਤੱਕ ਇਥੋਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ।
RELATED ARTICLES
POPULAR POSTS