20.5 C
Toronto
Wednesday, July 29, 2026
spot_img
Homeਭਾਰਤਮੁੰਬਈ ਤੋਂ ਬਾਅਦ ਹੈਦਰਾਬਾਦ ’ਚ ਵੀ ਪੈਟਰੋਲ ਸੌ ਰੁਪਏ ਪ੍ਰਤੀ ਲੀਟਰ ਤੋਂ...

ਮੁੰਬਈ ਤੋਂ ਬਾਅਦ ਹੈਦਰਾਬਾਦ ’ਚ ਵੀ ਪੈਟਰੋਲ ਸੌ ਰੁਪਏ ਪ੍ਰਤੀ ਲੀਟਰ ਤੋਂ ਪਾਰ

ਪੰਜਾਬ ਵਿਚ ਵੀ 98 ਰੁਪਏ ਤੱਕ ਪਹੁੰਚਿਆ ਪੈਟਰੋਲ
ਨਵੀਂ ਦਿੱਲੀ/ਬਿਊਰੋ ਨਿਊਜ਼
ਮੁੰਬਈ ਤੋਂ ਬਾਅਦ ਹੈਦਰਾਬਾਦ ਦੂਜਾ ਮਹਾਨਗਰ ਹੈ ਜਿਥੇ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਦੇ ਪਾਰ ਚਲੀ ਗਈ ਹੈ। ਤੇਲ ਕੀਮਤਾਂ ਵਿੱਚ ਅੱਜ ਸੋਮਵਾਰ ਨੂੰ ਮੁੜ ਵਾਧਾ ਹੋਇਆ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ’ਚ 29 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਵਿੱਚ 30 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਬੀਤੇ ਛੇ ਹਫ਼ਤਿਆਂ ਵਿੱਚ ਤੇਲ ਕੀਮਤਾਂ ਵਿੱਚ ਇਹ 24ਵਾਂ ਵਾਧਾ ਹੈ। ਇਸ ਵਾਧੇ ਨਾਲ ਮੁਲਕ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇਤਿਹਾਸਕ ਉੱਚ ਪੱਧਰ ’ਤੇ ਪੁੱਜ ਗਈਆਂ ਹਨ। ਇਸੇ ਦੌਰਾਨ ਪੰਜਾਬ ਵਿਚ ਵੀ ਪੈਟਰੋਲ 98 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।

 

RELATED ARTICLES
POPULAR POSTS