ਯੂ.ਪੀ.ਏ. ਦੀ ਕਾਰਗੁਜ਼ਾਰੀ ‘ਤੇ ਲਗਾਇਆ ਪ੍ਰਸ਼ਨ ਚਿੰਨ੍ਹ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ 2014 ਵਿਚ ਕਾਂਗਰਸ ਦੀ ਹਾਰ ਲਈ ਯੂ.ਪੀ.ਏ. ਦੀ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਤਿਵਾੜੀ ਨੇ ਇਸ ਸਬੰਧੀ ਟਵੀਟ ਕਰਕੇ ਚਾਰ ਸਵਾਲ ਪੁੱਛੇ ਹਨ। ਪਹਿਲਾ ਕੀ 2014 ਦੀਆਂ ਚੋਣਾਂ ਵਿਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਲਈ ਯੂਪੀਏ ਜ਼ਿੰਮੇਵਾਰ ਸੀ। ਦੂਜਾ ਸਵਾਲ, ਕੀ ਯੂਪੀਏ ਦੇ ਅੰਦਰ ਹੀ ਸਾਜਿਸ਼ ਰਚੀ ਗਈ ਸੀ। ਤੀਜਾ ਸਵਾਲ, 2019 ਦੀ ਹਾਰ ਦੀ ਵੀ ਸਮੀਖਿਆ ਹੋਣੀ ਚਾਹੀਦੀ ਹੈ ਅਤੇ ਚੌਥਾ ਸਵਾਲ ਪਿਛਲੇ 6 ਸਾਲਾਂ ਵਿਚ ਯੂਪੀਏ ‘ਤੇ ਕਿਸੇ ਨੇ ਆਰੋਪ ਨਹੀਂ ਲਗਾਇਆ। ਧਿਆਨ ਰਹੇ ਕਿ ਯੂ.ਪੀ.ਏ. ਕਈ ਰਾਜਨੀਤਕ ਪਾਰਟੀਆਂ ਦਾ ਗਠਜੋੜ ਹੈ, ਜਿਸਦੀ ਅਗਵਾਈ ਕਾਂਗਰਸ ਕਰਦੀ ਹੈ ਅਤੇ 2004 ਤੋਂ ਲੈ ਕੇ 2014 ਤੱਕ ਭਾਰਤ ਵਿਚ ਯੂਪੀਏ ਦੀ ਸਰਕਾਰ ਹੀ ਰਹੀ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …