Breaking News
Home / ਭਾਰਤ / ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਫਰਜ਼ੀ ਯੂ-ਟਿਊਬ ਚੈਨਲਾਂ ਖਿਲਾਫ਼ ਸਖਤ ਕਾਰਵਾਈ

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਫਰਜ਼ੀ ਯੂ-ਟਿਊਬ ਚੈਨਲਾਂ ਖਿਲਾਫ਼ ਸਖਤ ਕਾਰਵਾਈ

ਕੇਂਦਰ ਸਰਕਾਰ ਨੇ 6 ਯੂ-ਟਿਊਬ ਚੈਨਲਾਂ ’ਤੇ ਲਗਾਈ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਕ ਵਾਰ ਫਿਰ ਫਰਜ਼ੀ ਖ਼ਬਰਾਂ ਫੈਲਾਉਣ ਅਤੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲੇ ਯੂ-ਟਿਊਬ ਚੈਨਲਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ’ਚ ਅੱਜ ਛੇ ਯੂ-ਟਿਊਬ ਚੈਨਲਾਂ ’ਤੇ ਪਾਬੰਦੀ ਲਗਾ ਦਿੱਤੀ। ਇਨ੍ਹਾਂ ਚੈਨਲਾਂ ’ਤੇ ਫਰਜ਼ੀ ਖਬਰਾਂ ਚਲਾਈਆਂ ਜਾ ਰਹੀਆਂ ਸਨ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬਲਾਕ ਕੀਤੇ ਗਏ ਸਾਰੇ ਚੈਨਲ ਵੱਲੋਂ ਚੋਣਾਂ, ਭਾਰਤ ਦੀ ਸੁਪਰੀਮ ਕੋਰਟ, ਭਾਰਤ ਦੀ ਸੰਸਦ ਅਤੇ ਭਾਰਤ ਸਰਕਾਰ ਦੇ ਕੰਮਕਾਜ ਬਾਰੇ ਗਲਤ ਖਬਰਾਂ ਅਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਚੈਨਲਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰਮੁੱਖ ਟੀਵੀ ਚੈਨਲਾਂ ਦੇ ਐਂਕਰਾਂ ਦੀਆਂ ਤਸਵੀਰਾਂ ਅਤੇ ਸਨਸਨੀਖੇਜ ਥੰਬਨੇਮਾਂ ਦੀ ਵਰਤੋ ਵੀ ਕੀਤੀ ਸੀ। ਇਹ ਸਭ ਉਨ੍ਹਾਂ ਆਪਣੇ ਚੈਨਲ ਦੀ ਟ੍ਰੈਫਿਕ ਨੂੰ ਵਧਾਉਣ ਦੇ ਲਈ ਕੀਤਾ ਸੀ। ਕੇਂਦਰ ਸਰਕਾਰ ਵੱਲੋਂ ਕੀਤੀ ਗਈ ਇਸ ਤਰ੍ਹਾਂ ਦੀ ਇਹ ਦੂਜੀ ਕਾਰਵਾਈ ਹੈ ਜਦਕਿ ਇਸ ਤੋਂ ਪਹਿਲਾਂ 20 ਦਸੰਬਰ ਨੂੰ ਵੀ ਫਰਜ਼ੀ ਯੂ-ਟਿਊਬ ਚੈਨਲਾਂ ਖਿਲਾਫ਼ ਕਾਰਵਾਈ ਕੀਤੀ ਗਈ ਸੀ।

 

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …