![](https://parvasinewspaper.com/wp-content/uploads/2020/08/2019_8image_07_06_2293616221-ll-300x169.jpg)
ਸੋਨੀਆ ਨੇ ਗੁਲਾਮ ਨਬੀ ਅਜ਼ਾਦ ਨਾਲ ਕੀਤੀ ਫੋਨ ‘ਤੇ ਗੱਲਬਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਹੋਈ ਬਹਿਸ ਤੋਂ ਬਾਅਦ ਪਾਰਟੀ ਹੁਣ ਡੈਮਜ਼ ਕੰਟਰੋਲ ਵਿਚ ਜੁਟ ਗਈ ਹੈ। ਪਾਰਟੀ ਦੇ ਅੰਦਰ ਨਰਾਜ਼ ਆਗੂਆਂ ਨੂੰ ਮਨਾਉਣ ਲਈ ਗੱਲਬਾਤ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇਸਦੇ ਚੱਲਦਿਆਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਗੁਲਾਮ ਨਬੀ ਅਜ਼ਾਦ ਨਾਲ ਵੀ ਫੋਨ ‘ਤੇ ਗੱਲ ਕੀਤੀ। ਉਧਰ ਪਾਰਟੀ ਦੇ ਸੀਨੀਅਰ ਆਗੂ ਕਪਿੱਲ ਸਿੱਬਲ ਨੇ ਕਿਹਾ ਕਿ ਸਿਧਾਂਤਾਂ ਦੀ ਲੜਾਈ ਵਿਚ ਸਮਰਥਨ ਦਾ ਇੰਤਜ਼ਾਮ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ 23 ਆਗੂਆਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ, ਇਸ ਚਿੱਠੀ ‘ਤੇ ਗੁਲਾਮ ਨਬੀ ਅਜ਼ਾਦ ਅਤੇ ਕਪਿੱਲ ਸਿੱਬਲ ਦੇ ਵੀ ਦਸਤਖਤ ਸਨ। ਇਸ ਦੇ ਚੱਲਦਿਆਂ ਰਾਹੁਲ ਨੇ ਕਿਹਾ ਸੀ ਕਿ ਚਿੱਠੀ ਲਿਖਣ ਵਾਲਿਆਂ ਦੇ ਸਬੰਧ ਭਾਜਪਾ ਨਾਲ ਹਨ। ਰਾਹੁਲ ਦੇ ਇਸ ਬਿਆਨ ਤੋਂ ਨਰਾਜ਼ ਹੋ ਕੇ ਗੁਲਾਮ ਨਬੀ ਅਜ਼ਾਦ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਭਾਜਪਾ ਨਾਲ ਸਬੰਧਾਂ ਦੀ ਗੱਲ ਸਾਬਤ ਹੋ ਜਾਂਦੀ ਹੈ ਤਾਂ ਉਹ ਕਾਂਗਰਸ ਪਾਰਟੀ ਵਿਚੋਂ ਅਸਤੀਫਾ ਦੇ ਦੇਣਗੇ।