8.1 C
Toronto
Thursday, October 16, 2025
spot_img
Homeਭਾਰਤਅਜੈ ਮਿਸ਼ਰਾ ਦੀ ਬਰਖਾਸਤਗੀ ਲਈ ਵਿਰੋਧੀ ਧਿਰ ਨੇ ਕੀਤਾ ਰੋਸ ਮਾਰਚ

ਅਜੈ ਮਿਸ਼ਰਾ ਦੀ ਬਰਖਾਸਤਗੀ ਲਈ ਵਿਰੋਧੀ ਧਿਰ ਨੇ ਕੀਤਾ ਰੋਸ ਮਾਰਚ

ਮੰਤਰੀ ਨੂੰ ਜੇਲ੍ਹ ਭੇਜਣ ਤੱਕ ਸ਼ਾਂਤ ਨਹੀਂ ਬੈਠਾਂਗੇ: ਰਾਹੁਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਵਿਰੋਧੀ ਧਿਰ ਨੇ ਸੰਸਦ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੱਕ ਮੰਤਰੀ ਨੂੰ ਜੇਲ੍ਹ ਨਹੀਂ ਭੇਜ ਦਿੱਤਾ ਜਾਂਦਾ, ਉਹ ਸ਼ਾਂਤ ਨਹੀਂ ਬੈਠਣਗੇ।
ਆਗੂਆਂ ਨੇ ਸੰਸਦੀ ਕੰਪਲੈਕਸ ‘ਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਲੈ ਕੇ ਵਿਜੈ ਚੌਕ ਤੱਕ ਮਾਰਚ ਕੱਢ ਕੇ ਕੇਂਦਰੀ ਮੰਤਰੀ ਦੀ ਫੌਰੀ ਬਰਖਾਸਤਗੀ ਮੰਗੀ। ਆਗੂਆਂ ਨੇ ਰਾਜ ਸਭਾ ਦੇ 12 ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਵੀ ਮੰਗ ਕੀਤੀ। ਸੰਸਦ ਮੈਂਬਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਵਾਲੇ ਬੈਨਰ ਵੀ ਫੜੇ ਹੋਏ ਸਨ। ਵਿਜੈ ਚੌਕ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਾਰੀ ਵਿਰੋਧੀ ਧਿਰ ਮੰਤਰੀ ਮਿਸ਼ਰਾ ਦੀ ਬਰਖ਼ਾਸਤਗੀ ਕਰਨ ਦੀ ਮੰਗ ਲਈ ਇਕਜੁੱਟ ਹੈ ਜਿਸ ਦੇ ਮੁੰਡੇ ਆਸ਼ੀਸ਼ ਨੂੰ ਲਖੀਮਪੁਰ ਕਾਂਡ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਿੰਸਾ ਬਾਰੇ ਸਿਟ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅਜੈ ਮਿਸ਼ਰਾ ਨੂੰ ਬਖ਼ਸ਼ਾਂਗੇ ਨਹੀਂ ਅਤੇ ਜਦੋਂ ਤੱਕ ਉਸ ਨੂੰ ਜੇਲ੍ਹ ਨਹੀਂ ਭੇਜ ਦਿੱਤਾ ਜਾਂਦਾ, ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਮਾਮਲੇ ‘ਚ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਸਰਕਾਰ ਨੇ ਕੁਝ ਕੀਤਾ ਹੈ। ਮੀਡੀਆ ਵੀ ਸਹੀ ਢੰਗ ਨਾਲ ਆਪਣਾ ਕੰਮ ਨਹੀਂ ਕਰ ਰਿਹਾ ਹੈ।

 

RELATED ARTICLES
POPULAR POSTS