ਮਿਸੀਸਾਗਾ : ਯੂਐਸ ਓਪਨ ਖਿਤਾਬ ਆਪਣੇ ਨਾਮ ਕਰਨ ਵਾਲੀ ਪਹਿਲੀ ਕੈਨੇਡੀਅਨ ਟੈਨਿਸ ਖਿਡਾਰਨ ਬਿਆਂਕਾ ਐਂਡ੍ਰਰੇਸਕ ਦਾ ਉਸਦੇ ਹੋਮ ਟਾਊਨ ਮਿਸੀਸਾਗਾ ਵਿਚ ਖਾਸ ਸਨਮਾਨ ਕੀਤਾ ਗਿਆ। ਜਿਸ ਵਿਚ ਜਸਟਿਨ ਟਰੂਡੋ ਵੀ ਸ਼ਾਮਲ ਹੋਏ। ਇਸ ਮੌਕੇ ਟਰੂਡੋ ਨੇ ਆਖਿਆ ਕਿ ਬਿਆਂਕਾ ਸਾਰੇ ਕੈਨੇਡੀਅਨਾਂ ਲਈ ਪ੍ਰੇਰਨਾ ਸਰੋਤ ਹੈ, ਭਾਵੇਂ ਉਹ ਬਜ਼ੁਰਗ ਹੋਣ ਜਾਂ ਨੌਜਵਾਨ। ਜ਼ਿਕਰਯੋਗ ਹੈ ਕਿ ਬਿਆਂਕਾ ਨੇ ਯੂ.ਐਸ. ਓਪਨ ਵਿਚ ਮਹਿਲਾ ਸਿੰਗਲ ਵਰਗ ਦਾ ਖਿਤਾਬ ਅਮਰੀਕਾ ਦੀ ਮਸ਼ਹੂਰ ਖਿਡਾਰਨ ਸੈਰੇਨਾ ਵਿਲੀਅਮ ਨੂੰ ਹਰਾ ਕੇ ਜਿੱਤਿਆ ਸੀ।
ਯੂਐਸ ਓਪਨ ਦਾ ਖਿਤਾਬ ਜਿੱਤਣ ਵਾਲੀ ਟੈਨਿਸ ਖਿਡਾਰਨ ਬਿਆਂਕਾ ਦਾ ਨਿੱਘਾ ਸਵਾਗਤ
RELATED ARTICLES

