6.7 C
Toronto
Friday, April 10, 2026
spot_img
Homeਹਫ਼ਤਾਵਾਰੀ ਫੇਰੀਲੱਖਾਂ ਲੋਕਾਂ ਨੇ ਕੋਵਿਡ ਅਲਰਟ ਐਪ ਡਾਊਨਲੋਡ ਕੀਤਾ

ਲੱਖਾਂ ਲੋਕਾਂ ਨੇ ਕੋਵਿਡ ਅਲਰਟ ਐਪ ਡਾਊਨਲੋਡ ਕੀਤਾ

ਟੋਰਾਂਟੋ/ਪਰਵਾਸੀ ਬਿਊਰੋ : ਕੈਨੇਡਾ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਕੋਵਿਡ-19 ਅਲਰਟ ਐਪ ਓਨਟਾਰੀਓ ਸਮੇਤ ਮੁਲਕ ਦੇ ਕਈ ਸੂਬਿਆਂ ਵਿਚ ਵੱਡੀ ਗਿਣਤੀ ਵਿਚ ਡਾਊਨਲੋਡ ਕੀਤਾ ਜਾ ਰਿਹਾ ਹੈ। ਇਕ ਮੋਟੇ ਅੰਦਾਜ਼ੇ ਮੁਤਾਬਕ ਓਨਟਾਰੀਓ, ਕਿਊਬਿਕ, ਸਸਕੈਚਵਾਂ ਵਰਗੇ ਸੂਬਿਆਂ ਵਿਚ ਹੁਣ ਤੱਕ ਕੁੱਲ 4.5 ਮਿਲੀਅਨ ਕੈਨੇਡੀਅਨ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ। ਜਿਸ ਨਾਲ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿਚ ਵੱਡੇ ਪੱਧਰ ‘ਤੇ ਮਦਦ ਮਿਲ ਰਹੀ ਹੈ। ਓਨਟਾਰੀਓ ਸਰਕਾਰ ਦੇ ਨਾਲ ਹੁਣ ਕਈ ਵੱਡੇ ਬੈਂਕ, ਟੈਲੀਫੋਨ, ਮੀਡੀਆ, ਟੋਰਾਂਟੋ ਰੈਪਟਰ ਵਰਗੇ ਕਈ ਅਦਾਰੇ ਇਸ ਐਪ ਨੂੰ ਪ੍ਰਮੋਟ ਕਰਨ ਵਿਚ ਮਦਦ ਕਰ ਰਹੇ ਹਨ। ਪ੍ਰੀਮੀਅਰ ਫੋਰਡ ਦਾ ਕਹਿਣਾ ਹੈ ਕਿ ਹਰ ਵਿਅਕਤੀ ਨੂੰ ਇਹ ਐਪ ਡਾਊਨਲੋਡ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਨੂੰ ਕੋਵਿਡ-19 ਤੋਂ ਬਚਾਅ ਸਕਦੇ ਹੋ।

RELATED ARTICLES
POPULAR POSTS