17 C
Toronto
Friday, September 12, 2025
spot_img
Homeਹਫ਼ਤਾਵਾਰੀ ਫੇਰੀਕਰੋਨਾ ਕੈਨੇਡਾ 'ਚ ਆਉਣ ਲੱਗਾ ਕਾਬੂ, ਭਾਰਤ 'ਚ ਹੋਇਆ ਬੇਕਾਬੂ

ਕਰੋਨਾ ਕੈਨੇਡਾ ‘ਚ ਆਉਣ ਲੱਗਾ ਕਾਬੂ, ਭਾਰਤ ‘ਚ ਹੋਇਆ ਬੇਕਾਬੂ

ਕੈਨੇਡਾ ਵਿਚ ਇਕ ਹਫ਼ਤੇ ‘ਚ ਪੀੜਤਾਂ ਦੀ ਗਿਣਤੀ ‘ਚ 10 ਹਜ਼ਾਰ ਤੋਂ ਵੀ ਘੱਟ ਦਾ ਵਾਧਾ, ਜਦੋਂਕਿ ਭਾਰਤ ਵਿਚ ਹਫ਼ਤੇ ਦਰਮਿਆਨ 25 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ
ਟੋਰਾਂਟੋ/ਚੰਡੀਗੜ੍ਹ : ਪੂਰੇ ਸੰਸਾਰ ਵਿਚ ਜਿੱਥੇ ਕਰੋਨਾ ਪੀੜਤਾਂ ਦੀ ਗਿਣਤੀ 45 ਲੱਖ ਨੂੰ ਛੂਹਦਿਆਂ 50 ਲੱਖ ਵੱਲ ਨੂੰ ਵਧਣ ਲੱਗੀ ਹੈ, ਉਥੇ ਹੀ ਭਾਰਤ ਵਿਚ ਕਰੋਨਾ ਵੀ ਕਰੋਨਾ ਹੁਣ ਬੇਕਾਬੂ ਹੋਣ ਲੱਗਾ ਹੈ। ਭਾਰਤ ਵਿਚ ਹੁਣ ਹਰ ਰੋਜ਼ ਲਗਾਤਾਰ 3 ਹਜ਼ਾਰ ਤੋਂ ਲੈ ਕੇ 3500 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਤੇ ਪੀੜਤ ਮਰੀਜ਼ਾਂ ਵਿਚ ਤਿੰਨ ਦਿਨਾਂ ਦੇ ਦਰਮਿਆਨ ਹੀ 10 ਹਜ਼ਾਰ ਨਵੇਂ ਮਰੀਜ਼ਾਂ ਦੀ ਸ਼ਮੂਲੀਅਤ ਹੋ ਰਹੀ ਹੈ। ਇਕ ਪਾਸੇ ਕੈਨੇਡਾ ਦੀ ਸਰਕਾਰ, ਕੈਨੇਡਾ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਤੇ ਕੈਨੇਡਾ ਵਾਸੀਆਂ ਦੀ ਹਿੰਮਤ ਸਦਕਾ ਜਿੱਥੇ ਕਰੋਨਾ ਕਾਬੂ ਹੇਠ ਆਉਣ ਲੱਗਾ ਹੈ, ਉਥੇ ਹੀ ਭਾਰਤੀਆਂ ਲਈ ਹੁਣ ਚਿੰਤਾ ਵਧ ਗਈ ਹੈ ਕਿਉਂਕਿ ਉਥੇ ਕਰੋਨਾ ਬੇਕਾਬੂ ਹੋਣ ਲੱਗਾ ਹੈ। ਲੰਘੇ ਹਫ਼ਤੇ ਅਖ਼ਬਾਰ ਤਿਆਰ ਕਰਨ ਵੇਲੇ ਤੱਕ ਕੈਨੇਡਾ ਦੇ ਪੀੜਤਾਂ ਦੀ ਸੰਖਿਆ 65 ਹਜ਼ਾਰ ਦੇ ਕਰੀਬ ਸੀ ਜੋ ਕਿ ਹੁਣ ਵਧ ਕੇ 73 ਹਜ਼ਾਰ ਤੱਕ ਅੱਪੜ ਗਈ ਹੈ। ਭਾਵ ਇਕ ਹਫ਼ਤੇ ਚਿ 10 ਹਜ਼ਾਰ ਤੋਂ ਵੀ ਘੱਟ ਨਵੇਂ ਮਰੀਜ਼ ਸਾਹਮਣੇ ਆਏ ਹਨ। ਜਦੋਂਕਿ ਭਾਰਤ ਵਿਚ ਪਿਛਲੇ ਹਫ਼ਤੇ ਮਰੀਜ਼ਾਂ ਦੀ ਸੰਖਿਆ 57 ਹਜ਼ਾਰ ਤੱਕ ਪਹੁੰਚ ਗਈ ਸੀ ਪਰ ਇਸ ਵੇਲੇ ਤੱਕ ਗਿਣਤੀ 82 ਹਜ਼ਾਰ ਨੂੰ ਟੱਪ ਗਈ ਹੈ। ਭਾਵ ਇਕ ਹਫਤੇ ਦੇ ਦਰਮਿਆਨ ਹੀ ਭਾਰਤ ਵਿਚ 25 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

RELATED ARTICLES
POPULAR POSTS