19 C
Toronto
Monday, August 31, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 'ਚ 49 ਫੀਸਦੀ ਵਾਧਾ

ਕੈਨੇਡਾ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ‘ਚ 49 ਫੀਸਦੀ ਵਾਧਾ

ਕੈਨੇਡਾ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ‘ਚ 49 ਫੀਸਦੀ ਵਾਧਾਦੇਸ਼’ਚਚੌਥੇ ਨੰਬਰ’ਤੇ ਪੰਜਾਬੀ
ਓਟਾਵਾ/ਬਲਜਿੰਦਰ ਸੇਖਾ : ਪਿਛਲੇ ਸਾਲ ਕਰਵਾਈ ਗਈ ਮਰਦਮਸ਼ੁਮਾਰੀ ਵਿੱਚ ਕੈਨੇਡਾ ਵਿਚ ਘਰਾਂ ‘ਚ ਅੰਗਰੇਜ਼ੀ ਅਤੇ ਫਰੈਂਚ ਤੋਂ ਬਾਅਦ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ‘ਤੇ ਦਰਜ ਕੀਤੀ ਗਈ ਹੈ। ਸਟੈਸਟਿਕਸ ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ਵਿਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾਂ ‘ਚ ਸਭ ਤੋਂ ਵੱਧ ਮੈਂਡਰਿਨ (531,000 ) ਤੇ ਉਸ ਤੋਂ ਬਾਅਦ ਪੰਜਾਬੀ (520,000) ਬੋਲਣ ਵਾਲਿਆਂ ਦਾ ਸਥਾਨ ਆਉਂਦਾ ਹੈ। 2016 ਦੀ ਮਰਦਮਸ਼ੁਮਾਰੀ ਨਾਲੋਂ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ 49 ਫੀਸਦੀ ਦਾ ਵਾਧਾ ਹੋਇਆ ਹੈ। ਕੈਨੇਡਾ ਵਿਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 92,000 ਅਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਵੀ 92,000 ਦਰਜ ਕੀਤੀ ਗਈ ਹੈ। ਟੋਰਾਂਟੋ ਵਿਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾਂ ਵਿਚ ਹੋਰ ਭਾਸ਼ਾ ਬੋਲਣ ਵਾਲਿਆਂ ‘ਚ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ 10 ਫੀਸਦ ਅਤੇ ਵੈਨਕੂਵਰ ਵਿਚ 19 ਫੀਸਦ ਦਰਜ ਹੋਈ ਹੈ।

 

RELATED ARTICLES
POPULAR POSTS