ਕੈਨੇਡਾ ‘ਚ 911 ‘ਤੇ ਕਾਲ ਕਰਨ ਵਾਲਿਆਂ ‘ਚੋਂ 27% ਪੰਜਾਬੀ ‘ਚ ਗੱਲ ਕਰਨ ਵਾਲੇ
ਐਮਰਜੈਂਸੀ ਸਰਵਿਸ ਵਾਲਿਆਂ ਨੂੰ ਅੰਗਰੇਜ਼ੀ ‘ਚ ਐਡਰੈਸ ਵੀ ਨਹੀਂ ਦੱਸ ਸਕਦੇ
ਚੰਡੀਗੜ੍ਹ : ਕੈਨੇਡਾ ਵਿਚ ਫੈਮਿਲੀ ਰੀਯੂਨਾਈਟ ਪ੍ਰੋਗਰਾਮ ਦੇ ਤਹਿਤ ਪੰਜਾਬ ਤੋਂ ਜਾਣ ਵਾਲੇ ਬਜ਼ੁਰਗਾਂ ਨੂੰ ਐਮਰਜੈਂਸੀ ਸਰਵਿਸ ਲੈਣ ਵਿਚ ਮੁਸ਼ਕਲਾਂ ਆ ਰਹੀਆਂ ਹਨ। ਦਰਅਸਲ ਅੰਗਰੇਜ਼ੀ ਨਾ ਬੋਲ ਸਕਣ ਦੇ ਚੱਲਦਿਆਂ ਐਮਰਜੈਂਸੀ ਸਰਵਿਸ 911 ਦੇ ਅਪਰੇਟਰ ਸਮੇਂ ‘ਤੇ ਮੱਦਦ ਪਹੁੰਚਾਉਣ ਵਿਚ ਨਾਕਾਮ ਰਹਿੰਦੇ ਹਨ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ‘ਚ ਐਮਰਜੈਂਸੀ ਸਰਵਿਸ 911 ‘ਤੇ ਕਾਲ ਕਰਕੇ ਬਦਕਿਸਮਤੀ (ਇੰਟਰਪ੍ਰੇਟਰ) ਸਰਵਿਸ ਦੀ ਮੰਗ ਕਰਨ ਵਾਲੇ 3418 ਵਿਅਕਤੀਆਂ ਵਿਚੋਂ 923 ਨੇ ਪੰਜਾਬੀ ਵਿਚ ਬੋਲਣ ਵਾਲੇ ਅਪਰੇਟਰ ਨਾਲ ਗੱਲ ਕਰਵਾਉਣ ਨੂੰ ਕਿਹਾ। 2020 ਦੇ ਮੁਕਾਬਲੇ 2021 ਵਿਚ ਇਹ ਅੰਕੜਾ 105 ਫੀਸਦੀ ਜ਼ਿਆਦਾ ਸੀ। ਲੰਘੇ ਸਾਲ 67,141 ਪਰਵਾਸੀ ਬ੍ਰਿਟਿਸ਼ ਕੋਲੰਬੀਆ ਪਹੁੰਚੇ ਅਤੇ ਇਨ੍ਹਾਂ ਵਿਚੋਂ 20 ਫੀਸਦੀ ਪੰਜਾਬੀ ਸਨ।
ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਗੈਰ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਕੀਤੀ ਅਪੀਲ
ਕਿਹਾ : ਬਜ਼ੁਰਗਾਂ ਨੂੰ ਅੰਗਰੇਜ਼ੀ ਸਿਖਾਓ, ਤਾਂ ਕਿ ਜ਼ਰੂਰਤ ਪੈਣ ‘ਤੇ ਜਲਦ ਮੱਦਦ ਭੇਜੀ ਜਾ ਸਕੇ
ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸ, ਸ਼ਹਿਰ ਦਾ ਨਾਮ ਜਿਹੇ ਅੰਗਰੇਜ਼ੀ ਵਿਚ ਬੋਲਣ ਦੀ ਹਦਾਇਤ
ਐਮਰਜੈਂਸੀ ਸਰਵਿਸਿਜ਼ ਪ੍ਰਬੰਧਕਾਂ ਨੇ ਪੰਜਾਬੀ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਵਿਚ ਰਹਿਣ ਵਾਲੇ ਆਪਣੇ ਬਜ਼ੁਰਗਾਂ ਨੂੰ 911 ਕਾਲ ਕਰਨ ‘ਤੇ ਪੁਲਿਸ, ਫਾਇਰ, ਐਂਬੂਲੈਂਸ, ਸ਼ਹਿਰ ਦਾ ਨਾਮ ਜਿਹੇ ਸ਼ਬਦ ਅੰਗਰੇਜ਼ੀ ਵਿਚ ਬੋਲਣਾ ਸਿਖਾਉਣ। ਜੇਕਰ ਉਨ੍ਹਾਂ ਨੂੰ ਪੰਜਾਬ ਵਿਚ ਮੱਦਦ ਦੀ ਜ਼ਰੂਰਤ ਹੈ ਤਾਂ ਉਹ ਘੱਟ ਤੋਂ ਘੱਟ ਇਕ ਸ਼ਬਦ ‘ਪੰਜਾਬੀ’ ਜ਼ਰੂਰ ਬੋਲਣ, ਤਾਂਕਿ ਉਹ ਤੇਜ਼ੀ ਨਾਲ ਉਨ੍ਹਾਂ ਨੂੰ ਪੰਜਾਬੀ ਵਿਚ ਗੱਲ ਕਰਨ ਵਾਲੇ ਅਪਰੇਟਰ ਨਾਲ ਕੰਟਰੈਕਟ ਕਰ ਸਕਣ।
911 ਡਾਇਲ ਕਰਨ ਤੋਂ ਬਾਅਦ ਕਈ ਬਜ਼ੁਰਗ ਚੁੱਪ ਹੋ ਜਾਂਦੇ ਹਨ
ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਕਹਿਣਾ ਹੈ ਕਿ ਗੈਰ ਅੰਗਰੇਜ਼ੀ ਬੋਲਣ ਵਾਲੇ ਕਈ ਬਜ਼ੁਰਗ ਜਦੋਂ 911 ਡਾਇਲ ਕਰਦੇ ਹਨ ਤਾਂ ਉਹ ਚੁੱਪ ਹੋ ਜਾਂਦੇ ਹਨ। ਅਪਰੇਟਰ ਪੁੱਛਦੇ ਰਹਿੰਦੇ ਹਨ, ਪਰ ਸਾਹਮਣੇ ਤੋਂ ਜਵਾਬ ਨਹੀਂ ਮਿਲਦਾ। ਅਪਰੇਟਰ ਨੂੰ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਮੱਦਦ ਦੀ ਲੋੜ ਹੈ। ਜੇਕਰ ਉਹ ਲੋਕੇਸ਼ਨ ਅੰਗਰੇਜ਼ੀ ਵਿਚ ਦੱਸ ਦੇਣ ਤਾਂ ਵੀ ਮੱਦਦ ਹੋ ਸਕਦੀ ਹੈ।
ਦਿੱਲੀ ਦੇ ਲਈ 011 ਦੀ ਬਜਾਏ 911 ਡਾਇਲ ਕਰ ਰਹੇ
ਕਰੀਬ 18 ਫੀਸਦੀ ਮਾਮਲੇ ਅਜਿਹੇ ਵੀ ਦੇਖਣ ਨੂੰ ਮਿਲੇ ਹਨ, ਜਿਸ ਵਿਚ ਨਵੀਂ ਦਿੱਲੀ (ਇੰਡੀਆ) ਗੱਲ ਕਰਨ ਦੇ ਲਈ 011 ਦੀ ਬਜਾਏ ਲੋਕ 911 ਡਾਇਲ ਕਰ ਦਿੰਦੇ ਹਨ। ਜਦ ਅਪਰੇਟਰ ਲੋਕੇਸ਼ਨ ਟ੍ਰੇਸ ਕਰਕੇ ਉਨ੍ਹਾਂ ਕੋਲ ਪਹੁੰਚਦੇ ਹਨ ਤਾਂ ਉਹ ਕਹਿ ਦਿੰਦੇ ਹਨ ਕਿ ਉਨ੍ਹਾਂ ਨੇ ਦਿੱਲੀ ਗੱਲ ਕਰਨੀ ਸੀ, ਪਰ ਉਨ੍ਹਾਂ ਨੇ ਗਲਤੀ ਨਾਲ 911 ਡਾਇਲ ਕਰ ਦਿੱਤਾ।
Home / ਹਫ਼ਤਾਵਾਰੀ ਫੇਰੀ / ਪੰਜਾਬ ਤੋਂ ਕੈਨੇਡਾ ਜਾਣ ਵਾਲੇ ਬਜ਼ੁਰਗਾਂ ਨੂੰ ਐਮਰਜੈਂਸੀ ਸਰਵਿਸ ਲੈਣ ‘ਚ ਆ ਰਹੀਆਂ ਹਨ ਮੁਸ਼ਕਲਾਂ
Check Also
ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …