Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਨੇ ਰੱਦ ਕੀਤੇ ਇਜ਼ਰਾਈਲ ਦੇ 30 ਹਥਿਆਰ ਪਰਮਿਟ

ਕੈਨੇਡਾ ਨੇ ਰੱਦ ਕੀਤੇ ਇਜ਼ਰਾਈਲ ਦੇ 30 ਹਥਿਆਰ ਪਰਮਿਟ

ਗਾਜ਼ਾ ‘ਚ ਕੋਈ ਵੀ ਕੈਨੇਡੀਅਨ ਹਥਿਆਰ ਨਹੀਂ ਹੋਵੇਗਾ ਇਸਤੇਮਾਲ
ਓਟਵਾ/ਬਿਊਰੋ ਨਿਊਜ਼ : ਇਜ਼ਰਾਈਲ ਹਮਾਸ ਦੇ ਦਰਮਿਆਨ ਜੰਗ ਜਾਰੀ ਹੈ। ਇਸ ਦਰਮਿਆਨ ਕੈਨੇਡਾ ਨੇ ਇਜ਼ਰਾਈਲ ਨੂੰ ਹਥਿਆਰ ਵਿਕਰੀ ਦੇ ਲਈ ਕਰੀਬ 30 ਮੌਜੂਦਾ ਪਰਮਿਟ ਰੱਦ ਕਰ ਦਿੱਤੇ ਹਨ।
ਸਥਾਨਕ ਮੀਡੀਆ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਰਿਪੋਰਟ ਦੇ ਮੁਤਾਬਕ, ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਓਟਵਾ ਦੀ ਨੀਤੀ ਦੇ ਮੁਤਾਬਿਕ ਗਾਜ਼ਾ ਪੱਟੀ ‘ਚ ਕੈਨੇਡੀਅਨ ਹਥਿਆਰਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਚਾਹੇ ਹਥਿਆਰਾਂ ਨੂੰ ਇਜ਼ਰਾਈਲ ਵਿਚ ਕਿਸੇ ਵੀ ਤਰ੍ਹਾਂ ਭੇਜਿਆ ਜਾਵੇ।
ਕੀ ਹੈ ਪੂਰਾ ਮਾਮਲਾ : ਦੱਸਣਯੋਗ ਹੈ ਕਿ ਹਮਾਸ ਨੇ ਇਜ਼ਰਾਈਲ ‘ਤੇ 8 ਅਕਤੂਬਰ 2023 ਨੂੰ ਹਮਲਾ ਕੀਤਾ ਸੀ ਅਤੇ ਉਸਦੇ 1200 ਨਾਗਰਿਕਾਂ ਨੂੰ ਮਾਰ ਦਿੱਤਾ ਸੀ। ਇਸ ਤੋਂ ਇਲਾਵਾ ਹਮਾਸ ਨੇ 250 ਇਜ਼ਰਾਈਲੀ ਲੋਕਾਂ ਨੂੰ ਬੰਧਕ ਬਣਾ ਲਿਆ ਸੀ।
ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਤੋਂ ਬਦਲਾ ਲੈਣ ਲਈ ਗਾਜ਼ਾ ‘ਤੇ ਹਮਲੇ ਸ਼ੁਰੂ ਕਰ ਦਿੱਤੇ। ਇਜ਼ਰਾਈਲ ਵਲੋਂ ਕੀਤੇ ਗਏ ਹਮਲੇ ਵਿਚ ਗਾਜ਼ਾ ਦੇ 40 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਇਸ ਖੇਤਰ ਤੋਂ ਕਰੀਬ 20 ਲੱਖ ਵਿਅਕਤੀ ਹਿਜ਼ਰਤ ਕਰ ਚੁੱਕੇ ਹਨ।
ਕੈਨੇਡਾ ਨਹੀਂ ਦੇਵੇਗਾ ਹਥਿਆਰ
ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਜਨਵਰੀ ਵਿਚ ਓਟਵਾ ਨੇ ਇਜ਼ਰਾਈਲ ਦੇ ਲਈ ਨਵੇਂ ਹਥਿਆਰ ਪਰਮਿਟ ਨੂੰ ਮਨਜੂਰੀ ਦੇਣਾ ਬੰਦ ਕਰ ਦਿੱਤਾ ਹੈ, ਹਾਲਾਂਕਿ ਪਿਛਲੇ ਮਹੀਨਿਆਂ ‘ਚ ਪ੍ਰਵਾਨਿਤ ਪਰਮਿਟ ਅਜੇ ਵੀ ਸਰਗਰਮ ਹਨ। ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਹਥਿਆਰ ਜਾਂ ਉਸਦੇ ਪੁਰਜੇ ਗਾਜ਼ਾ ਨਹੀਂ ਭੇਜਾਂਗੇ। ਰਿਪੋਰਟਾਂ ਦੇ ਮੁਤਾਬਕ ਕੈਨੇਡਾ, ਇਜ਼ਰਾਈਲੀ ਰੱਖਿਆ ਬਲਾਂ ਨੂੰ ਕਿਊਬਿਕ ਦੇ ਬਣੇ ਗੋਲਾ ਬਰੂਦ ਭੇਜਣ ਦੇ ਅਮਰੀਕੀ ਸਰਕਾਰ ਨਾਲ ਹੋਏ ਇਕ ਸਮਝੌਤੇ ‘ਤੇ ਵੀ ਰੋਕ ਲਗਾ ਰਿਹਾ ਹੈ, ਜਿਸ ਦਾ ਵਾਸ਼ਿੰਗਟਨ ਨੇ ਕੁਝ ਹਫਤੇ ਪਹਿਲਾਂ ਐਲਾਨ ਕੀਤਾ ਸੀ।

 

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …