ਅਟਾਰੀ ਸਰਹੱਦ : ਪਾਕਿਸਤਾਨ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਵੱਲੋਂ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਪਹਿਲੀ ਵਾਰ ਪਿਸ਼ਾਵਰ ਦੀ ਜੰਮਪਲ ਮਨਮੀਤ ਕੌਰ ਪ੍ਰਸਿੱਧ ਨਿਊਜ਼ ਚੈਨਲ ‘ਹਮ’ ਵਿਚ ਪੱਤਰਕਾਰੀ ਕਰਦੀ ਵਿਖਾਈ ਦੇਵੇਗੀ। ਮਨਮੀਤ ਕੌਰ ਨੂੰ ਪਾਕਿ ਵਿਚ ਪਹਿਲੀ ਮਹਿਲਾ ਸਿੱਖ ਪੱਤਰਕਾਰ ਹੋਣ ਦਾ ਮਾਣ ਹਾਸਿਲ ਹੋਇਆ ਹੈ। ਮਨਮੀਤ ਕੌਰ ਦਾ ਕੁਝ ਦਿਨ ਪਹਿਲੇ ਹੀ ਵਿਆਹ ਹੋਇਆ ਹੈ। ਉਸ ਨੇ ਪੱਤਰਕਾਰੀ ਨਾਲ ਜੁੜੇ ਸਾਰੇ ਪੇਪਰ ਪਾਸ ਕਰਦਿਆਂ ਇਹ ਮੁਕਾਮ ਹਾਸਿਲ ਕੀਤਾ ਹੈ। ਮਨਮੀਤ ਕੌਰ ਦੀ ‘ਹਮ’ ਚੈਨਲ ਵੱਲੋਂ ਲਾਈਵ ਪੱਤਰਕਾਰੀ ਕਰਨ ਦੀ ਡਿਊਟੀ ਲਾਈ ਗਈ ਹੈ। ਉਹ ਪਾਕਿ ਅੰਦਰ ਸਿੱਖਾਂ ਦੇ ਹੋਣ ਵਾਲੇ ਸਮਾਗਮਾਂ ਦੀ ਵਿਸ਼ੇਸ਼ ਕਵਰੇਜ ਦੇ ਨਾਲ-ਨਾਲ ਸਰਕਾਰੀ ਸਮਾਗਮਾਂ ਦੀ ਵੀ ਕਵਰੇਜ ਕਰੇਗੀ। ਆਪਣੀ ਨਵੀਂ ਨੌਕਰੀ ਦੀ ਸ਼ੁਰੂਆਤ ਮੌਕੇ ਉਹ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਗੁਰੂ ਦਾ ਸ਼ੁਕਰਾਨਾ ਕਰਨ ਪੁੱਜੀ।
ਪਾਕਿਸਤਾਨ ‘ਚ ਪਹਿਲੀ ਸਿੱਖ ਲੜਕੀ ਪੱਤਰਕਾਰ ਬਣੀ
RELATED ARTICLES

