2019 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ‘ਚ ਰੱਖ ਕੇ ਪੰਜਾਬ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਅਤੇ ਨਵੇਂ ਸਿਆਸੀ ਦਲ ਪੁੰਗਰਨ ਵੀ ਲੱਗੇ ਹਨ। ਬਾਗੀ ਅਕਾਲੀਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ ਹੈ। ਇਸੇ ਤਰ੍ਹਾਂ ਖਹਿਰਾ ਅਤੇ ਬੈਂਸ ਧੜੇ ਨੇ ਨਵੀਂ ਪਾਰਟੀ ਦੇ ਐਲਾਨ ਤੋਂ ਬਚਦਿਆਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਗਠਨ ਕੀਤਾ ਹੈ। ਜਦੋਂਕਿ ਜੈ ਪੰਜਾਬ ਫੋਰਮ ਨਾਂ ਦੀ ਇਕ ਸੰਸਥਾ ਵੀ ਸਿਆਸੀ ਉਦੇਸ਼ ਨਾਲ ਖੜ੍ਹੀ ਹੋਈ ਹੈ ਤੇ ਹੋਰ ਵੀ ਕਾਫ਼ੀ ਕੁਝ ਆਉਂਦੇ ਦਿਨਾਂ ‘ਚ ਨਵਾਂ ਵੇਖਣ ਨੂੰ ਮਿਲ ਸਕਦਾ ਹੈ।
ਬਾਗੀ ਅਕਾਲੀਆਂ ਨੇ ਬਣਾਇਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਬਾਗੀ ਹੋਏ ਟਕਸਾਲੀ ਆਗੂਆਂ ਨੇ ਐਤਵਾਰ ਨੂੰ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਹਰੇ ਹੋਏ ਵੱਡੇ ਇਕੱਠ ਵਿੱਚ ਨਵੇਂ ਅਕਾਲੀ ਦਲ ‘ਸ਼੍ਰੋਮਣੀ ਅਕਾਲੀ ਦਲ (ਟਕਸਾਲੀ)’ ਦੀ ਸਥਾਪਨਾ ਦਾ ਐਲਾਨ ਕੀਤਾ।
ਬਾਗੀ ‘ਆਪ’ ਧੜੇ ਨੇ ਬਣਾਇਆ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’
ਪਟਿਆਲਾ : ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ 8 ਦਸੰਬਰ ਨੂੰ ਚਲੇ ਇਨਸਾਫ਼ ਮਾਰਚ ਦੀ ਐਤਵਾਰ ਨੂੰ ਸਮਾਪਤੀ ਮੌਕੇ ਪਟਿਆਲਾ ਵਿਖੇ ਕੀਤੀ ਗਈ ਰੈਲੀ ਦੌਰਾਨ ਸੁਖਪਾਲ ਸਿੰਘ ਖਹਿਰਾ ਧੜੇ, ਲੋਕ ਇਨਸਾਫ਼ ਪਾਰਟੀ ਅਤੇ ਪੰਜਾਬ ਮੰਚ ਨੇ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ (ਪੀਡੀਏ) ਬਣਾਉਣ ਦਾ ਐਲਾਨ ਕੀਤਾ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …