ਪੁੱਡੂਚੇਰੀ/ਬਿਊਰੋ ਨਿਊਜ਼ : ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਐਲਾਨ ਕੀਤਾ ਕਿ ਜੇਕਰ ਪਿੰਡਾਂ ਵਿਚ ਖੁੱਲ੍ਹੇ ਵਿਚ ਕੂੜਾ ਸੁੱਟਿਆ ਗਿਆ ਜਾਂ ਜੰਗਲ-ਪਾਣੀ ਗਏ ਤਾਂ ਲੋਕਾਂ ਨੂੰ ਮੁਫਤ ਚੌਲ ਨਹੀਂ ਵੰਡੇ ਜਾਣਗੇ। ਬੇਦੀ ਨੇ ਕਿਹਾ ਕਿ ਚੌਲਾਂ ਦੀ ਮੁਫਤ ਵੰਡ ਸ਼ਰਤਾਂ ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਸੂਬੇ ਦੀ ਲਗਭਗ ਅੱਧੀ ਆਬਾਦੀ ਨੂੰ ਮੁਫਤ ਵਿਚ ਚੌਲ ਦਿੱਤੇ ਜਾਂਦੇ ਹਨ। ਉਪ ਰਾਜਪਾਲ ਨੇ ਕਿਹਾ ਕਿ ਪਿੰਡ ਖੁੱਲ੍ਹੇ ‘ਚ ਜੰਗਲ-ਪਾਣੀ ਜਾਣ ਤੋਂ ਮੁਕਤ ਹੋ ਗਏ ਹਨ ਤੇ ਖੁੱਲ੍ਹੇ ‘ਚ ਕੂੜਾ ਅਤੇ ਪਲਾਸਟਿਕ ਦਾ ਸਮਾਨ ਨਹੀਂ ਸੁੱਟਿਆ ਜਾ ਰਿਹਾ, ਉਥੇ ਸਥਾਨਕ ਵਿਧਾਇਕ ਅਤੇ ਸਪਲਾਈ ਵਿਭਾਗ ਦੇ ਕਮਿਸ਼ਨਰ ਦੇ ਸਰਟੀਫਿਕੇਟ ਮਗਰੋਂ ਹੀ ਮੁਫਤ ਵਿਚ ਚੌਲ ਵੰਡੇ ਜਾਣਗੇ। ਇਹ ਨਵਾਂ ਹੁਕਮ ਜੂਨ ਮਹੀਨੇ ਤੋਂ ਲਾਗੂ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੂੰ 7 ਹਫਤਿਆਂ ਦੀ ਸਮਾਂ ਹੱਦ ਦਿੱਤੀ ਤਾਂ ਕਿ ਉਹ ਆਪਣੇ ਨੇੜੇ-ਤੇੜੇ ਦੇ ਇਲਾਕੇ ਨੂੰ ਸਾਫ ਸੁਥਰਾ ਕਰ ਸਕਣ। ਇਹ ਸਮਾਂ ਹੱਦ 31 ਮਈ ਨੂੰ ਖਤਮ ਹੋ ਜਾਵੇਗੀ।
Check Also
ਭਾਰਤ 2024 ‘ਚ ਵਿਸ਼ਵ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਮੁਲਕ ਬਣਿਆ
ਪੰਜਾਬ ਦਾ ਮੁੱਲਾਂਪੁਰ ਤੇ ਹਰਿਆਣਾ ਦੇ ਫਰੀਦਾਬਾਦ ਤੇ ਗੁਰੂਗ੍ਰਾਮ ਵੀ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ ਨਵੀਂ …