17 C
Toronto
Sunday, October 5, 2025
spot_img
Homeਭਾਰਤਪੰਚਕੂਲਾ ਹਿੰਸਾ ਮਾਮਲੇ 'ਚ 6 ਮੁਲਜ਼ਮ ਹੋਏ ਬਰੀ

ਪੰਚਕੂਲਾ ਹਿੰਸਾ ਮਾਮਲੇ ‘ਚ 6 ਮੁਲਜ਼ਮ ਹੋਏ ਬਰੀ

ਮੁੱਖ ਦੋਸ਼ੀ ਅਦਿੱਤਿਆ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ
ਪੰਚਕੁਲਾ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਚਕੁਲਾ ਹਿੰਸਾ ਸਬੰਧੀ ਪਹਿਲੇ ਕੇਸ ਦੀ ਸੁਣਵਾਈ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਰਿਤੂ ਟੈਗੋਰ ਨੇ 6 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ ‘ਤੇ ਲੰਘੇ ਵਰ੍ਹੇ 25 ਅਗਸਤ ਨੂੰ ਹਿੰਸਾ ਦੌਰਾਨ ਦੰਗੇ ਤੇ ਝੜਪ ਦੇ ਦੋਸ਼ ਲੱਗੇ ਸਨ। ਬਰੀ ਕੀਤੇ ਮੁਲਜ਼ਮਾਂ ‘ਚ ਹੁਸ਼ਿਆਰ ਸਿੰਘ, ਰਾਮ ਕਿਸ਼ਨ, ਰਵੀ ਕੁਮਾਰ ਮੁਕਤਸਰ, ਸੰਗਾ, ਰਾਮ ਤੇ ਤਰਸੇਮ ਸ਼ਾਮਲ ਹਨ। ਬਚਾਅ ਪੱਖ ਦੇ ਵਕੀਲ ਆਰ.ਐਸ. ਚੌਹਾਨ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਲੱਗੇ ਦੋਸ਼ ਸਾਬਤ ਨਾ ਹੋਣ ਕਾਰਨ ਇਹ ਮੁਕੱਦਮਾ ਅਸਫ਼ਲ ਰਿਹਾ ਜੋ ਆਈਪੀਸੀ ਦੀ ਧਾਰਾ 148, 149 ਤੇ 379-1 ਤਹਿਤ 30 ਅਗਸਤ ਨੂੰ ਪੱਤਰਕਾਰ ਵੱਲੋਂ ਦਾਇਰ ਕੀਤਾ ਗਿਆ ਸੀ। ਇਸੇ ਦੌਰਾਨ ਮਾਮਲੇ ਦਾ ਮੁੱਖ ਦੋਸ਼ੀ, ਡੇਰਾ ਸਿਰਸਾ ਦਾ ਬੁਲਾਰਾ ਆਦਿੱਤਿਆ ਇੰਸਾਂ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹੈ। ਉਸ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਚੱਲ਼ ਰਹੀ ਹੈ। ਹਰਿਆਣਾ ਸਰਕਾਰ ਨੇ ਉਸ ਦੀ ਸੂਹ ਦੇਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

RELATED ARTICLES
POPULAR POSTS