Breaking News
Home / ਭਾਰਤ / ਨੋਟਬੰਦੀ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਡਟੇ ਰਾਮਦੇਵ

ਨੋਟਬੰਦੀ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਡਟੇ ਰਾਮਦੇਵ

316713f400000578-3456401-image-a-1_1456007400429ਕਿਹਾ, ਨੋਟਬੰਦੀ ਦਾ ਵਿਰੋਧ ਕਰਨ ਵਾਲੇ ਹਨ ਦੇਸ਼ ਵਿਰੋਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ‘ਤੇ ਵਿਰੋਧੀ ਧਿਰ ਮੋਦੀ ਸਰਕਾਰ ਖਿਲਾਫ ਮੋਰਚਾ ਲਗਾ ਰਹੀ ਹੈ। ਆਮ ਜਨਤਾ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੁੱਦੇ ‘ਤੇ ਸਰਕਾਰ ਨੂੰ ਹਰ ਪਾਸੇ ਤੋਂ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹਨਾਂ ਹਲਾਤਾਂ ਵਿਚ ਬਾਬਾ ਰਾਮਦੇਵ ਖੁੱਲ੍ਹ ਕੇ ਮੋਦੀ ਸਰਕਾਰ ਦੇ ਹੱਕ ਵਿਚ ਨਿੱਤਰੇ ਹਨ। ਰਾਮਦੇਵ ਨੇ ਕਿਹਾ ਕਿ ਨੋਟਬੰਦੀ ਦਾ ਵਿਰੋਧ ਕਰਨ ਵਾਲੇ ਰਾਸ਼ਟਰ ਵਿਰੋਧੀ ਹਨ। ਮੋਦੀ ਦੇ ਬਚਾਅ ਵਿਚ ਬੋਲਦਿਆਂ ਰਾਮਦੇਵ ਨੇ ਕਿਹਾ, “ਮੋਦੀ ਨੇ ਰਾਸ਼ਟਰ ਹਿੱਤ ਵਿਚ ਜਿਹੜਾ ਕੰਮ ਕੀਤਾ ਹੈ ਉਸ ਵਿਚ ਸੰਤ ਸਮਾਜ ਮੋਦੀ ਦੇ ਨਾਲ ਹੈ। ਜਿਹੜਾ ਨੋਟਬੰਦੀ ਦਾ ਵਿਰੋਧ ਕਰ ਰਿਹਾ ਹੈ ਉਹ ਸਾਡੇ ਲਈ ਦੇਸ਼ ਧਰੋਹ ਵਰਗਾ ਹੈ।” ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਅੱਤਵਾਦ ਤੇ ਨਕਸਲਵਾਦ ‘ਤੇ ਵੱਡਾ ਹਮਲਾ ਹੋਇਆ ਹੈ। ਦੇਸ਼ ਵਿਰੋਧੀ ਗਤੀਵਿਧੀਆਂ ਵਾਲਿਆਂ ਦੀ ਫੰਡਿੰਗ ਬੰਦ ਹੋ ਗਈ ਹੈ। ਰਾਮਦੇਵ ਨੇ ਉਮੀਦ ਪ੍ਰਗਟਾਈ ਕਿ ਹੁਣ ਹੇਰਾਫੇਰੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਰਾਮਦੇਵ ਨੇ ਕਿਹਾ ਕਿ ਨਕਲੀ ਨੋਟ ਨਾਲ ਨਜਿੱਠਣ ਲਈ ਨੋਟਬੰਦੀ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ।

Check Also

ਦਿੱਲੀ ਹਾਈ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਨੋਟਿਸ ਕੀਤਾ ਜਾਰੀ

ਕਿਹਾ : ਸ਼ੋਸ਼ਲ ਮੀਡੀਆ ਤੋਂ ਕੇਜਰੀਵਾਲ ਦਾ ਆਪਣੀ ਪੈਰਵੀ ਕਰਨ ਵਾਲਾ ਵੀਡੀਓ ਹਟਾਓ ਨਵੀਂ ਦਿੱਲੀ/ਬਿਊਰੋ …