0.9 C
Toronto
Wednesday, January 7, 2026
spot_img
Homeਪੰਜਾਬਲੁਧਿਆਣਾ 'ਚ ਭਿਆਨਕ ਸੜਕ ਹਾਦਸਾ

ਲੁਧਿਆਣਾ ‘ਚ ਭਿਆਨਕ ਸੜਕ ਹਾਦਸਾ

accidenttਇਕੋ ਪਰਿਵਾਰ ਦੇ 4 ਮੈਂਬਰਾਂ ਦੀ ਹੋਈ ਮੌਤ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਬੱਦੋਵਾਲ ਨੇੜੇ ਸਕੂਲ ਬੱਸ ਤੇ ਕਾਰ ਦੀ ਟੱਕਰ ਵਿਚ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਹੈ। ਜਦਕਿ ਬੱਸ ਸਵਾਰ ਕਈ ਸਕੂਲੀ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਹਾਦਸੇ ਵਿਚ ਮਰਨ ਵਾਲਾ ਕਾਰ ਸਵਾਰ ਪਰਿਵਾਰ ਜਲਾਲਾਬਾਦ ਦਾ ਰਹਿਣ ਵਾਲਾ ਸੀ। ਕਾਰ ਵਿਚ ਸੁਭਾਸ਼ ਚੰਦਰ, ਉਨ੍ਹਾਂ ਦੀ ਬੇਟੀ ਮੋਨਿਕਾ, ਸਾਲਾ ਤੇ ਉਸ ਦੀ ਬੇਟੀ ਪਾਇਲ ਤੇ ਇੱਕ ਡਰਾਈਵਰ ਸਵਾਰ ਸੀ। ਸੁਭਾਸ਼ ਆਪਣੀ ਬੇਟੀ ਮੋਨਿਕਾ ਨੂੰ ਚੰਡੀਗੜ੍ਹ ਐਮਡੀਐਸ ਵਿਚ ਦਾਖਲਾ ਦਿਵਾਉਣ ਲਈ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਵਾਪਰੇ ਇਸ ਦਰਦਨਾਕ ਹਾਦਸੇ ਨੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਸੁਭਾਸ਼ ਦੀ ਜਾਨ ਤਾਂ ਬਚ ਗਈ ਪਰ ਹਾਦਸੇ ਨੇ ਉਸ ਦੀ ਧੀ ਮੋਨਿਕਾ, ਸਾਲੇ ਤੇ ਉਸ ਦੀ ਧੀ ਪਾਇਲ ਤੇ ਕਾਰ ਡਰਾਈਵਰ ਦੀ ਮੌਤ ਹੋ ਗਈ ਹੈ।

RELATED ARTICLES
POPULAR POSTS