ਸਪਾ ਨੇ ਬੇਨੀ ਪ੍ਰਸਾਦ ਸਮੇਤ 7 ਰਾਜ ਸਭਾ ਉਮੀਦਵਾਰ ਐਲਾਨੇ
ਲਖਨਊ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਵਿਚ ਅਮਰ ਸਿੰਘ ਦੀ ਫਿਰ ਵਾਪਸੀ ਹੋ ਗਈ ਹੈ। ਸਮਾਜਵਾਦੀ ਪਾਰਟੀ ਨੇ ਰਾਜ ਸਭਾ ਲਈ 7 ਨਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿਚ ਬੇਨੀ ਪ੍ਰਸਾਦ ਵਰਮਾ ਅਤੇ ਅਮਰ ਸਿੰਘ ਦਾ ਨਾਮ ਸ਼ਾਮਲ ਹੈ। ਸਪਾ ਦੇ ਸੀਨੀਅਰ ਨੇਤਾ ਸ਼ਿਵਪਾਲ ਸਿੰਘ ਯਾਦਵ ਨੇ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ ਹੈ। ਸਪਾ ਨੇ ਰਾਜ ਸਭਾ ਲਈ ਜਿਨ੍ਹਾਂ ਨਾਵਾਂ ਦਾ ਐਲਾਨ ਕੀਤਾ ਹੈ, ਉਹਨਾਂ ਵਿਚ ਬੇਨੀ ਪ੍ਰਸਾਦ ਵਰਮਾ, ਰੇਵਤੀ ਰਮਨ ਸਿੰਘ, ਵਿਸ਼ੰਭਰ ਨਿਸ਼ਾਦ, ਅਰਵਿੰਦ ਪ੍ਰਤਾਪ ਸਿੰਘ, ਸੰਜੇ ਸੇਠ, ਸੁਖਰਾਮ ਸਿੰਘ ਯਾਦਵ ਅਤੇ ਅਮਰ ਸਿੰਘ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸਪਾ ਨੇ 2010 ਵਿਚ ਅਮਰ ਸਿੰਘ ਨੂੰ ਛੇ ਸਾਲ ਲਈ ਪਾਰਟੀ ਤੋਂ ਖਾਰਜ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਮਰ ਸਿੰਘ ਨੇ 2011 ਵਿਚ ਰਾਸ਼ਟਰੀ ਲੋਕ ਮੰਚ ਨਾਮ ਦੀ ਪਾਰਟੀ ਬਣਾਈ ਸੀ। ਹਾਲਾਂਕਿ ਉਹਨਾਂ ਦੀ ਪਾਰਟੀ ਨੇ 2012 ਵਿਚ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਪਾਰਟੀ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ।
Check Also
ਭਾਰਤ ਦੇ ਜੈ ਸ਼ਾਹ ਨੇ ਆਈਸੀਸੀ ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਦੁਬਈ/ਬਿਊਰੋ ਨਿਊਜ਼ ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕਿ੍ਰਕਟ ਕੌਂਸਲ ਦੇ ਚੇਅਰਮੈਨ ਵਜੋਂ …