6.9 C
Toronto
Friday, November 7, 2025
spot_img
Homeਭਾਰਤਗੋਧਰਾ ਕਾਂਡ ਦਾ ਮਾਸਟਰਮਾਈਂਡ 14 ਸਾਲ ਬਾਅਦ ਹੋਇਆ ਗ੍ਰਿਫਤਾਰ

ਗੋਧਰਾ ਕਾਂਡ ਦਾ ਮਾਸਟਰਮਾਈਂਡ 14 ਸਾਲ ਬਾਅਦ ਹੋਇਆ ਗ੍ਰਿਫਤਾਰ

logo-2-1-300x105ਅਹਿਮਦਾਬਾਦ/ਬਿਊਰ ਨਿਊਜ਼ : ਗੁਜਰਾਤ ਦੇ ਗੋਧਰਾ ਕਾਂਡ ਦਾ ਮਾਸਟਰਮਾਈਂਡ ਫਾਰੁਕ ਭਾਣਾ ਗ੍ਰਿਫਤਾਰ ਹੋ ਗਿਆ ਹੈ। ਗੁਜਰਾਤ ਏ.ਟੀ.ਐਸ. ਨੇ ਫਾਰੁਕ ਨੂੰ ਕਲੋਲ ਤੋਂ ਗ੍ਰਿਫਤਾਰ ਕੀਤਾ ਹੈ।  ਸਾਲ 2002 ਵਿਚ ਗੋਧਰਾ ਸਟੇਸ਼ਨ ‘ਤੇ ਰੇਲ ਗੱਡੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ। ਇਸ ਕਾਂਡ ਲਈ ਕੈਰੋਸਿਨ ਤੇਲ ਫਾਰੁਕ ਨੇ ਹੀ ਉਪਲੱਬਧ ਕਰਵਾਇਆ ਸੀ।
ਗੋਧਰਾ ਦਾ ਐਮ.ਸੀ. ਤੇ ਕਾਰਪੋਰੇਟਰ ਰਿਹਾ ਫਾਰੁਕ 14 ਸਾਲ ਬਾਅਦ ਹੱਥ ਆਇਆ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਏ.ਟੀ.ਐਸ. ਨੇ ਉਸ ਨੂੰ ਕਲੋਲ ਟੋਲ ਬੂਥ ਨੇੜਿਓਂ ਫੜਿਆ ਹੈ। ਫਾਰੁਕ ਭਾਣਾ ‘ਤੇ ਹਥਿਆਰਾਂ ਦੀ ਸਪਲਾਈ ਕਰਨ ਤੇ ਰੇਲ ਗੱਡੀ ਸਾੜਨ ਲਈ ਕੈਰੋਸਿਨ ਪਹੁੰਚਾਉਣ ਦਾ ਦੋਸ਼ ਹੈ। ਪਿਛਲੇ 14 ਸਾਲਾਂ ਤੋਂ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ। ਗੁਜਰਾਤ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਇਸ ਗ੍ਰਿਫਤਾਰੀ ਨੂੰ ਵੱਡੀ ਕਾਮਯਾਬੀ ਕਰਾਰ ਦਿੱਤਾ ਹੈ। ਦਾਅਵਾ ਹੈ ਕਿ ਹੁਣ ਮਾਮਲੇ ਵਿਚ ਕਈ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।
ਏ.ਟੀ.ਐਸ. ਤੋਂ ਬਾਅਦ ਕਈ ਹੋਰ ਏਜੰਸੀਆਂ ਫਾਰੁਕ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹਨ। ਜ਼ਿਕਰਯੋਗ ਹੈ ਕਿ 27 ਫਰਵਰੀ 2002 ਵਿਚ ਸਾਬਰਮਤੀ ਐਕਸਪ੍ਰੈਸ  ਦੇ ਐਸ 6 ਕੋਚ ਨੂੰ ਬੰਦ ਕਰਕੇ ਮੁਸਾਫਰਾਂ ਨੂੰ ਜਿੰਦਾ ਜਲਾ ਦਿੱਤਾ ਗਿਆ ਸੀ। ਇਸ ਹਮਲੇ ਵਿਚ 59 ਵਿਅਕਤੀਆਂ ਦੀ ਮੌਤ ਹੋਈ ਸੀ।

RELATED ARTICLES
POPULAR POSTS