-4.1 C
Toronto
Friday, January 2, 2026
spot_img
Homeਭਾਰਤਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਸਸਕਾਰ

ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਸਸਕਾਰ

logo-2-1-300x105ਪਤਨੀ ਸਵਿੰਦਰ ਕੌਰ ਨੂੰ ਥਾਪਿਆ ਗਿਆ ਮਿਸ਼ਨ ਦੀ ਮੁਖੀ, ਜਵਾਈ ਅਵਨੀਤ ਸੇਤੀਆ ਦਾ ਵੀ ਨਿਗਮਬੋਧ ਘਾਟ ‘ਚ ਸਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਬੁੱਧਵਾਰ ਨੂੰ ਇਥੇ ਨਿਗਮਬੋਧ ਘਾਟ ਵਿੱਚ ਸਸਕਾਰ ਕੀਤਾ ਗਿਆ। ਬੁਰਾੜੀ ਮੈਦਾਨ ਤੋਂ ਨਿਗਮਬੋਧ ਘਾਟ ਤਕ ਅੰਤਿਮ ਯਾਤਰਾ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ। ਬਾਬਾ ਹਰਦੇਵ ਸਿੰਘ ਦੀ ਪਤਨੀ ਸਵਿੰਦਰ ઠਨੂੰ ਸੰਤ ਨਿਰੰਕਾਰੀ ਮਿਸ਼ਨ ਦੀ ਮੁਖੀ ਥਾਪਿਆ ਗਿਆ। ਨਿਰੰਕਾਰੀ ਮੁਖੀ ਦਾ ਨਿਗਮਬੋਧ ਘਾਟ ਦੀ ਸੀਐੱਨਜੀ ਚਿਖਾ ਵਿਚ ਸਸਕਾਰ ਕੀਤਾ ਗਿਆ। ਨਿਰੰਕਾਰੀ ਬਾਬਾ ਦੇ ਜਵਾਈ ਅਵਨੀਤ ਸੇਤੀਆ ਦਾ ਵੀ ਨਿਗਮਬੋਧ ਘਾਟ ਵਿਚ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਸਸਕਾਰ ਕੀਤਾ ਗਿਆ।ਸਵੇਰੇ 8 ਵਜੇ ਬਾਬਾ ਹਰਦੇਵ ਸਿੰਘ ਦੀ ਅੰਤਿਮ ਯਾਤਰਾ ਸ਼ੁਰੂ ਹੋਈ, ਜਿਸ ਦੀ ਅਗਵਾਈ ਸਫ਼ੇਦ ਵਸਤਰ ਪਹਿਨੇ ਮਿਸ਼ਨ ਦੇ ਪ੍ਰਚਾਰਕਾਂ, ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਕੀਤੀ। ਸਫ਼ੇਦ ਪਾਲਕੀ ਵਿੱਚ ਰੱਖੀ ਨਿਰੰਕਾਰੀ ਬਾਬਾ ਦੀ ਦੇਹ ਪਿੱਛੇ ਅਵਨੀਤ ਦੀ ਮ੍ਰਿਤਕ ਦੇਹ ਵਾਲੀ ਪਾਲਕੀ ਸੀ। 16 ਮਈ ਨੂੰ ਬਾਬਾ ਹਰਦੇਵ ਸਿੰਘ ਦੀ ਦੇਹ ਅੰਤਿਮ ਦਰਸ਼ਨਾਂ ਲਈ ਬੁਰਾੜੀ ਮੈਦਾਨ ਵਿਚ ਰੱਖੀ ਗਈ ਸੀ। ઠ ਮੈਦਾਨ ਨੰਬਰ-8 ਵਿੱਚ ਹੋਈ ਸ਼ਰਧਾਂਜਲੀ ਸਭਾ ਮਗਰੋਂ ਸਵਿੰਦਰ ਨੂੰ ਨਿਰੰਕਾਰੀ ਮਿਸ਼ਨ ਦਾ ਮੁਖੀ ਐਚ ਐਸ ਉਪਾਸ਼ਕ (ਯੂ.ਕੇ.) ਨੇ ਐਲਾਨਿਆ। ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਜੇਆਰਡੀ ਸਤਿਆਰਥੀ ਨੇ ਸਵਿੰਦਰ ਕੌਰ ਨੂੰ ਸਫੇਦ ਦੁਪੱਟਾ ਭੇਟ ਕੀਤਾ। ਬਾਬਾ ਹਰਦੇਵ ਸਿੰਘ ਦੀ ਆਖ਼ਰੀ ਯਾਤਰਾ ਦੌਰਾਨ ਦਿੱਲੀ ਦੇ ਕਈ ਇਲਾਕਿਆਂ ਵਿਚ ਆਵਾਜਾਈ ਪ੍ਰਭਾਵਿਤ ਹੋਈ, ਜਿਸ ਕਰਕੇ ਦਿੱਲੀ ਟਰੈਫਿਕ ਪੁਲਿਸ ਨੂੰ ਆਵਾਜਾਈ ਲਈ ਬਦਲਵੇਂ ਰੂਟਾਂ ਦਾ ਪ੍ਰਬੰਧ ਕਰਨਾ ਪਿਆ। ਫੋਟੋਗ੍ਰਾਫ਼ਰਾਂ ਨਾਲ ਬਦਸਲੂਕੀ : ਬਾਬਾ ਹਰਦੇਵ ਸਿੰਘ ਦੀ ਅੰਤਿਮ ਯਾਤਰਾ ਦੀ ਕਵਰੇਜ ਲਈ ਗਏ ਫੋਟੋਗ੍ਰਾਫ਼ਰਾਂ ਨੂੰ ਨਿਰੰਕਾਰੀ ਮੰਡਲ ਦੇ ਵਰਦੀਧਾਰੀ ਸੇਵਾਦਾਰਾਂ ਦੀ ਵਧੀਕੀ ਦਾ ਸ਼ਿਕਾਰ ਹੋਣਾ ਪਿਆ। ਇੱਕ ਸੇਵਕ ਨੇ ਵੈੱਬ ਪੋਰਟਲ ਦੇ ਫੋਟੋਗ੍ਰਾਫ਼ਰ ਦਾ ਕੈਮਰਾ ਖੋਹ ਲਿਆ ਪਰ ਬਾਅਦ ਵਿਚ ਕੈਮਰਾ ਤਾਂ ਦੇ ਦਿੱਤਾ ਪਰ ਉਸ ਦੀ ਟੇਪ ਨਹੀਂ ਦਿੱਤੀ। ਇਸ ਫੋਟੋਗ੍ਰਾਫਰ ਮੁਤਾਬਕ ਉਸ ਵਿੱਚ ਹੋਰ ਈਵੈਂਟਾਂ ਦੀ ਫੁਟੇਜ ਵੀ ਸੀ। ਕਈ ਹੋਰ ਫੋਟੋਗ੍ਰਾਫਰਾਂ ਨੂੰ ਵੀ ਤਸਵੀਰਾਂ ਖਿੱਚਣ ਤੋਂ ਰੋਕਿਆ ਗਿਆ।

RELATED ARTICLES
POPULAR POSTS